JALANDHAR WEATHER

ਇੰਡੋਨੇਸ਼ੀਆ:ਸੜਕ ਹਾਦਸੇ ਵਿਚ 16 ਲੋਕਾਂ ਦੀ ਮੌਤ

ਜਕਾਰਤਾ, 22 ਦਸੰਬਰ- ਇੰਡੋਨੇਸ਼ੀਆ ਵਿਚ ਇਕ ਭਿਆਨਕ ਸੜਕ ਹਾਦਸੇ ਵਿਚ ਸੋਲਾਂ ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਨੂੰ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਦੇ ਕਰੀਬ ਵਾਪਰਿਆ ਜਦੋਂ 34 ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਕੰਕਰੀਟ ਦੇ ਬੈਰੀਅਰ ਨਾਲ ਟਕਰਾ ਗਈ। ਇਸ ਵਿਚ ਕਈ ਵਿਅਕਤੀ ਜ਼ਖਮੀ ਹੋ ਗਏ।


ਜਾਣਕਾਰੀ ਅਨੁਸਾਰ ਬੱਸ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਬੱਸ ਕੰਕਰੀਟ ਦੇ ਬੈਰੀਅਰ ਨਾਲ ਟਕਰਾ ਗਈ, ਜਿਸ ਕਾਰਨ ਇਹ ਪਲਟ ਗਈ। ਪੁਲਿਸ ਨੇ ਕਿਹਾ ਕਿ ਬੱਸ ਰਾਜਧਾਨੀ ਜਕਾਰਤਾ ਤੋਂ ਪ੍ਰਾਚੀਨ ਸ਼ਾਹੀ ਸ਼ਹਿਰ ਯੋਗਿਆਕਾਰਤਾ ਜਾ ਰਹੀ ਸੀ। ਪੁਲਿਸ ਅਤੇ ਬਚਾਅ ਟੀਮਾਂ ਹਾਦਸੇ ਤੋਂ ਲਗਭਗ 40 ਮਿੰਟ ਬਾਅਦ ਪਹੁੰਚੀਆਂ ਅਤੇ ਛੇ ਯਾਤਰੀਆਂ ਦੀਆਂ ਲਾਸ਼ਾਂ ਮੌਕੇ 'ਤੇ ਬਰਾਮਦ ਕੀਤੀਆਂ। ਹਸਪਤਾਲ ਜਾਂਦੇ ਸਮੇਂ ਜਾਂ ਇਲਾਜ ਦੌਰਾਨ 10 ਹੋਰ ਲੋਕਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ