ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤਾ, ਦੋਵਾਂ ਪ੍ਰਧਾਨ ਮੰਤਰੀਆਂ ਨੇ ਆਪਸ ’ਚ ਕੀਤੀ ਗੱਲਬਾਤ
ਨਵੀਂ ਦਿੱਲੀ, 22 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਸਾਂਝੇ ਤੌਰ 'ਤੇ ਇਤਿਹਾਸਕ, ਮਹੱਤਵਾਕਾਂਖੀ ਅਤੇ ਆਪਸੀ ਤੌਰ 'ਤੇ ਲਾਭਦਾਇਕ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ ਦੇ ਸਫ਼ਲ ਸਮਾਪਨ ਦੀ ਘੋਸ਼ਣਾ ਕੀਤੀ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ-ਨਿਊਜ਼ੀਲੈਂਡ ਐਫ.ਟੀ.ਏ. ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕੀਤੀ।
ਸਮਝੌਤੇ ਦੇ ਤਹਿਤ ਨਿਊਜ਼ੀਲੈਂਡ ਦੇ ਭਾਰਤ ਨੂੰ ਲਗਭਗ 95% ਨਿਰਯਾਤ 'ਤੇ ਟੈਰਿਫ ਘਟਾ ਦਿੱਤੇ ਗਏ ਹਨ ਜਾਂ ਖ਼ਤਮ ਕਰ ਦਿੱਤੇ ਗਏ ਹਨ। ਇਹ ਪਿਛਲੇ ਕੁਝ ਸਾਲਾਂ ਵਿਚ ਓਮਾਨ, ਯੂ.ਕੇ., ਈ.ਐਫ.ਟੀ.ਏ. ਦੇਸ਼ਾਂ, ਯੂ.ਏ.ਈ., ਆਸਟ੍ਰੇਲੀਆ ਅਤੇ ਮਾਰੀਸ਼ਸ ਤੋਂ ਬਾਅਦ ਭਾਰਤ ਦਾ 7ਵਾਂ ਐਫ਼.ਟੀ.ਏ. (ਮੁਫ਼ਤ ਵਪਾਰ ਸਮਝੌਤਾ) ਹੈ।
ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ 2010 ਵਿਚ ਸ਼ੁਰੂ ਹੋਈ ਸੀ, ਫਿਰ ਨੌਂ ਦੌਰਾਂ ਤੋਂ ਬਾਅਦ 2015 ਵਿਚ ਬੰਦ ਹੋ ਗਈ ਸੀ ਅਤੇ ਇਸ ਸਾਲ ਦੁਬਾਰਾ ਸ਼ੁਰੂ ਕੀਤੀ ਗਈ ਸੀ। ਗੱਲਬਾਤ ਦਾ ਪਹਿਲਾ ਦੌਰ ਇਸ ਸਾਲ 5 ਤੋਂ 9 ਮਈ ਤੱਕ ਹੋਇਆ ਸੀ।
;
;
;
;
;
;
;
;