ਬੰਗਲਾਦੇਸ਼ : ਦੀਪੂ ਚੰਦਰ ਦਾਸ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਭੀੜ ਨੇ ਇਕ ਹੋਰ ਹਿੰਦੂ ਵਿਅਕਤੀ ਦੀ ਕੀਤੀ ਹੱਤਿਆ
ਰਾਜਬਾਰੀ [ਬੰਗਲਾਦੇਸ਼], 25 ਦਸੰਬਰ (ਏਐਨਆਈ): ਮੈਮਨ ਸਿੰਘ ਜ਼ਿਲ੍ਹੇ ਵਿਚ ਦੀਪੂ ਚੰਦਰ ਦਾਸ ਨੂੰ ਕੁੱਟ-ਕੁੱਟ ਕੇ ਸਾੜ ਦਿੱਤੇ ਜਾਣ ਤੋਂ ਕੁਝ ਦਿਨ ਬਾਅਦ, ਬੰਗਲਾਦੇਸ਼ ਵਿਚ ਇਕ ਹੋਰ ਹਿੰਦੂ ਵਿਅਕਤੀ ਨੂੰ ਜਬਰੀ ਵਸੂਲੀ ਦੇ ਦੋਸ਼ ਵਿਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਮਰਾਟ ਨੂੰ ਗੰਭੀਰ ਹਾਲਤ ਵਿਚ ਬਚਾਇਆ। ਸਹਾਇਕ ਸੁਪਰਡੈਂਟ ਆਫ਼ ਪੁਲਿਸ (ਏ.ਐਸ.ਪੀ.) ਦੇਬਰਤਾ ਸਰਕਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਪੰਗਸ਼ਾ ਉਪ ਜ਼ਿਲ੍ਹਾ ਸਿਹਤ ਕੰਪਲੈਕਸ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਏ.ਐਸ.ਪੀ. (ਪੰਗਸ਼ਾ ਸਰਕਲ) ਨੇ ਅੱਗੇ ਕਿਹਾ ਕਿ ਸਮਰਾਟ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਬਾੜੀ ਸਦਰ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਗਿਆ।
ਏ.ਐਸ.ਪੀ. (ਪੰਗਸ਼ਾ ਸਰਕਲ) ਨੇ ਅੱਗੇ ਕਿਹਾ ਕਿ ਪੁਲਿਸ ਨੇ ਉਸ ਦੇ ਇਕ ਸਾਥੀ ਮੁਹੰਮਦ ਸਲੀਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿਚੋਂ ਦੋ ਹਥਿਆਰ, ਇਕ ਪਿਸਤੌਲ ਅਤੇ ਇਕ ਬੰਦੂਕ ਬਰਾਮਦ ਕੀਤੀ ਹੈ। ਪੁਲਿਸ ਨੇ ਕਿਹਾ ਕਿ ਸਮਰਾਟ ਵਿਰੁੱਧ ਪੰਗਸ਼ਾ ਪੁਲਿਸ ਸਟੇਸ਼ਨ ਵਿਚ ਘੱਟੋ-ਘੱਟ ਦੋ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਇਕ ਕਤਲ ਦਾ ਮਾਮਲਾ ਵੀ ਸ਼ਾਮਿਲ ਹੈ।
;
;
;
;
;
;
;