JALANDHAR WEATHER

ਸੁਪਰੀਮ ਕੋਰਟ 'ਤੇ ਵਿਸ਼ਵਾਸ, ਮੈਨੂੰ ਇਨਸਾਫ਼ ਮਿਲੇਗਾ - ਉਨਾਵ ਜਬਰ ਜਨਾਹ ਪੀੜਤਾ

ਨਵੀਂ ਦਿੱਲੀ, 28 ਦਸੰਬਰ - ਉਨਾਵ ਜਬਰ ਜਨਾਹ ਦੇ ਦੋਸ਼ੀ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਉਮਰ ਕੈਦ ਦੀ ਸਜ਼ਾ ਨੂੰ ਮੁਅੱਤਲ ਕਰਨ ਵਾਲੇ ਦਿੱਲੀ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਸੀਬੀਆਈ ਵਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰਨ 'ਤੇ ਪੀੜਤਾ ਕਹਿੰਦੀ ਹੈ, "ਮੈਨੂੰ ਸੁਪਰੀਮ ਕੋਰਟ 'ਤੇ ਵਿਸ਼ਵਾਸ ਹੈ ਕਿ ਇਹ ਮੈਨੂੰ ਇਨਸਾਫ਼ ਦੇਵੇਗੀ। ਮੈਂ ਹਰ ਔਰਤ ਦੀ ਆਵਾਜ਼ ਬੁਲੰਦ ਕਰ ਰਹੀ ਹਾਂ... ਜੇਕਰ ਸੀਬੀਆਈ ਪਹਿਲਾਂ ਅਜਿਹਾ ਕਰਦੀ, ਤਾਂ ਮੈਨੂੰ ਇਨਸਾਫ਼ ਮਿਲਦਾ। ਉਸ ਦੀ (ਕੁਲਦੀਪ ਸੇਂਗਰ) ਜ਼ਮਾਨਤ ਰੱਦ ਹੋ ਜਾਂਦੀ ਕਿਉਂਕਿ ਉਸਨੇ ਮੇਰੇ ਨਾਲ ਜਬਰ ਜਨਾਹ ਕੀਤਾ। ਮੇਰੇ ਪਿਤਾ ਨੂੰ ਮਾਰ ਦਿੱਤਾ ਗਿਆ। ਮੇਰੇ ਪਰਿਵਾਰਕ ਮੈਂਬਰਾਂ ਨੂੰ ਮਾਰ ਦਿੱਤਾ ਗਿਆ। ਮੇਰੇ ਪਰਿਵਾਰਕ ਮੈਂਬਰਾਂ ਅਤੇ ਗਵਾਹਾਂ ਦੀ ਸੁਰੱਖਿਆ ਹਟਾ ਦਿੱਤੀ ਗਈ... ਮੇਰੇ ਪਤੀ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਮੇਰੇ ਬੱਚੇ ਘਰ ਵਿਚ ਅਸੁਰੱਖਿਅਤ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ