ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦੇ ਵਿਚ ਫੇਰ ਬਦਲ ਕਰਨਾ ਗਰੀਬ-ਮਜ਼ਦੂਰ ਵਰਗ ਨਾਲ ਧੱਕਾ ਹੈ - ਗੁਰਜੀਤ ਸਿੰਘ ਔਜਲਾ
ਫ਼ਾਜ਼ਿਲਕਾ, 28 ਦਸੰਬਰ (ਬਲਜੀਤ ਸਿੰਘ) - ਕਾਂਗਰਸ ਦੀ ਇਕ ਮੀਟਿੰਗ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੀਟਿੰਗ ਵਿਚ ਫ਼ਾਜ਼ਿਲਕਾ ਜਿਲੇ ਤੋਂ ਕਾਂਗਰਸੀ ਆਗੂ ਜਿਨ੍ਹਾਂ ਵਿਚ ਸਾਬਕਾ ਵਿਧਾਇਕ ਡਾਕਟਰ ਮਹਿੰਦਰ ਕੁਮਾਰ ਰਿਣਵਾ, ਸਾਬਕਾ ਕੈਬਨਟ ਮੰਤਰੀ ਹੰਸਰਾਜ ਜੋਸਨ, ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਨੱਥੂਰਾਮ, ਰਜਿੰਦਰ ਕੌਰ ਆਦਿ ਹੋਰ ਕਈ ਆਗੂ ਹਾਜ਼ਰ ਸਨ।
ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਦੇ ਵਿਚ ਦਿੱਤੀ ਜਾ ਰਹੀ ਮਜ਼ਦੂਰੀ ਦੇ ਵਿਚ ਫੇਰ ਬਦਲ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਪੰਜਾਬ ਭਰ ਵਿਚ ਇਸਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਉਂਕਿ ਹੁਣ ਕੇਂਦਰ ਸਰਕਾਰ ਇਸ ਸਕੀਮ ਦੇ ਵਿਚ 60 ਫ਼ੀਸਦੀ ਫ਼ੰਡ ਦਾ ਯੋਗਦਾਨ ਦੇਵੇਗੀ, ਜਦਕਿ ਸੂਬਾ ਸਰਕਾਰਾਂ 40 ਫ਼ੀਸਦੀ ਯੋਗਦਾਨ ਦੇਣਗੀਆਂ। ਜੋ ਕਿ ਸਿੱਧੇ ਤੌਰ 'ਤੇ ਸੂਬਾ ਸਰਕਾਰਾਂ ਉੱਪਰ ਆਰਥਿਕ ਬੋਝ ਹੈ। ਕਿਉਂਕਿ ਸੂਬਾ ਸਰਕਾਰਾਂ ਪਹਿਲਾਂ ਹੀ ਕਰਜੇ ਹੇਠ ਦੱਬੀਆਂ ਹੋਈਆਂ ਹਨ। ਜਿਸ ਕਰਕੇ ਸੂਬਾ ਸਰਕਾਰਾਂ ਆਪਣਾ ਬਣਦਾ 40 ਫ਼ੀਸਦੀ ਹਿੱਸਾ ਇਸ ਸਕੀਮ ਵਿਚ ਨਹੀਂ ਪਾ ਸਕਣਗੀਆਂ। ਜਿਸ ਨਾਲ ਇਸ ਸਕੀਮ ਬੰਦ ਹੋ ਜਾਵੇਗੀ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਇਹ ਸਕੀਮ ਕਾਂਗਰਸ ਪਾਰਟੀ ਵਲੋਂ ਗਰੀਬ ਅਤੇ ਮਜ਼ਦੂਰ ਵਰਗ ਦੇ ਹੱਕ ਲਈ ਲਾਗੂ ਕੀਤੀ ਗਈ ਸੀ, ਅੱਜ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚ ਕੇਂਦਰ ਦੀ ਹਿੱਸੇਦਾਰੀ ਘਟਾ ਕੇ ਸੂਬਿਆਂ ਦੇ ਹਿੱਸੇਦਾਰੀ ਵਿਚ ਵਾਧਾ ਕਰਕੇ ਜਿੱਥੇ ਸੂਬਿਆਂ ਉੱਪਰ ਵਾਧੂ ਬੋਝ ਪਾਇਆ ਹੈ, ਉੱਥੇ ਹੀ ਮਜ਼ਦੂਰ ਵਰਗ ਦੇ ਹੱਕ ਖੋਹਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ।
;
;
;
;
;
;
;