‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਮਜ਼ਦੂਰਾਂ ਦੇ ਪੱਤਰਾਂ ਦਾ ਬੰਡਲ ਲੈ ਪੁੱਜੇ ਵਿਧਾਨ ਸਭਾ
ਚੰਡੀਗੜ੍ਹ ,30 ਦਸੰਬਰ - 'ਆਪ' ਵਿਧਾਇਕ ਮਜ਼ਦੂਰਾਂ ਦੇ ਪੱਤਰਾਂ ਦਾ ਇਕ ਬੰਡਲ ਲੈ ਕੇ ਵਿਧਾਨ ਸਭਾ ਪਹੁੰਚੇ। ਇਸ ਮੌਕੇ ਵਿਧਾਇਕ ਮਨਵਿੰਦਰ ਗਿਆਸਪੁਰਾ ਨੇ ਕਿਹਾ ਕਿ ਮਨਰੇਗਾ ਸਕੀਮ ਨੂੰ ਖਤਮ ਕਰਨ ਅਤੇ ਉਜਰਤਾਂ ਦੇ ਨੁਕਸਾਨ ਬਾਰੇ ਚਿੰਤਾਵਾਂ ਦੇ ਕਾਰਨ, ਉਹ ਮਨਰੇਗਾ ਮਜ਼ਦੂਰ ਆਗੂਆਂ ਵਲੋਂ ਉਨ੍ਹਾਂ ਦੇ ਸਮਰਥਨ ਵਿਚ ਬੁਲਾਏ ਗਏ ਵਿਸ਼ੇਸ਼ ਸੈਸ਼ਨ ਵਿਚ ਸ਼ਾਮਿਲ ਹੋਣਗੇ। ਇਹ ਮਨਰੇਗਾ ਮਜ਼ਦੂਰਾਂ ਲਈ ਵਿਧਾਨ ਸਭਾ ਵਿਚ ਆਪਣੇ ਆਗੂਆਂ ਤੋਂ ਸਿੱਧੇ ਸੁਣਨ ਦਾ ਪਹਿਲਾ ਮੌਕਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡਾ ਅਨਿਆਂ ਹੈ। ਕੇਂਦਰ ਸਰਕਾਰ ਨੇ ਇਸ ਯੋਜਨਾ ਦਾ ਨਾਮ ਬਦਲ ਕੇ "ਵਿਕਾਸ ਭਾਰਤ - ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੀ ਗਰੰਟੀ ਮਿਸ਼ਨ (ਗ੍ਰਾਮੀਣ) (VB-GRAM-G)" ਕਰ ਦਿੱਤਾ ਹੈ, ਜੋ ਕਿ ਇਕ ਗਰੀਬ ਵਿਰੋਧੀ ਕਦਮ ਹੈ। ਸਾਨੂੰ ਨਾਮ 'ਤੇ ਕੋਈ ਇਤਰਾਜ਼ ਨਹੀਂ ਹੈ। ਦਰਅਸਲ ਯੋਜਨਾ ਵਿਚ ਕਈ ਬਦਲਾਅ ਕੀਤੇ ਗਏ ਹਨ, ਜੋ ਕਿ ਮਜ਼ਦੂਰਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਤੋਂ ਵਾਂਝਾ ਕਰਨ ਦੀ ਕੋਸ਼ਿਸ਼ ਹੈ।
;
;
;
;
;
;
;
;