JALANDHAR WEATHER

ਨਵੇਂ ਸਾਲ ਦੀ ਪਹਿਲੀ ਬਾਰਿਸ਼ ਨਾਲ ਸੁਖਨਾ ਲੇਕ ਦਾ ਨਿੱਖਰਿਆ ਰੂਪ

ਚੰਡੀਗੜ੍ਹ, 1 ਜਨਵਰੀ (ਕਪਿਲ ਵਧਵਾ)– ਨਵੇਂ ਸਾਲ ਦਾ ਸਵਾਗਤ ਕਰਦਿਆਂ ਸਵੇਰ ਤੋਂ ਹੋ ਰਹੀ ਬਾਰਿਸ਼ ਨੇ ਚੰਡੀਗੜ੍ਹ ਅਤੇ ਮੁਹਾਲੀ ਦਾ ਮੌਸਮ ਖੁਸ਼ਗਵਾਰ ਬਣਾ ਦਿੱਤਾ। ਬਾਰਿਸ਼ ਬਾਅਦ ਸੁਖਨਾ ਲੇਕ ਦਾ ਨਜ਼ਾਰਾ ਹੋਰ ਵੀ ਨਿੱਖਰ ਗਿਆ, ਹਵਾ ਵਿਚ ਤਰੋ-ਤਾਜ਼ਗੀ ਅਤੇ ਠੰਢ ਦੀ ਚੁਭਣ ਮਹਿਸੂਸ ਕੀਤੀ ਗਈ। ਸਵੇਰੇ ਕੰਮ-ਕਾਰ ਲਈ ਨਿਕਲੇ ਲੋਕਾਂ ਨੇ ਠੰਢੇ ਮੌਸਮ ਵਿਚ ਲੇਕ ਦੇ ਸੁਹਾਵਣੇ ਦ੍ਰਿਸ਼ ਦਾ ਆਨੰਦ ਲਿਆ।

ਮੁਹਾਲੀ ਵਿਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜਿਸ ਨਾਲ ਸੜਕਾਂ ਤੇ ਹਰੇ-ਭਰੇ ਦਰੱਖਤ ਧੁਲ ਕੇ ਚਮਕਦੇ ਨਜ਼ਰ ਆਏ। ਬਾਦਲਾਂ ਦੀ ਓਟ ਅਤੇ ਠੰਢੀ ਹਵਾ ਨਾਲ ਨਵਾਂ ਸਾਲ ਹੋਰ ਵੀ ਰੁਮਾਂਚਕ ਮਹਿਸੂਸ ਹੋਇਆ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਦਿਨਾਂ ਵਿਚ ਵੀ ਹਲਕੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ।ਨਵੇਂ ਸਾਲ ਦੀ ਪਹਿਲੀ ਬਾਰਿਸ਼ ਨੇ ਲੋਕਾਂ ਨੂੰ ਸੁਹਾਵਣੇ ਮੌਸਮ ਦਾ ਤੋਹਫ਼ਾ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ