JALANDHAR WEATHER

ਪੱਤਰਕਾਰਾਂ ਵਿਰੁੱਧ ਕੇਸ ਦਰਜ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਦਾ ਟਵੀਟ

ਚੰਡੀਗੜ੍ਹ, 1 ਜਨਵਰੀ – ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰ ਕਿਹਾ ਕਿ ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ 'ਤੇ ਸਵਾਲ ਪੁੱਛਣ 'ਤੇ ਆਰ.ਟੀ.ਆਈ. ਕਾਰਕੁਨ ਮਨਿਕ ਗੋਇਲ, ਪੱਤਰਕਾਰ ਮਿੰਟੂ ਗੁਰਸਰੀਆ ਅਤੇ ਮਨਿੰਦਰਜੀਤ ਸਿੱਧੂ ਵਿਰੁੱਧ ਐਫ.ਆਈ.ਆਰਜ਼. 'ਆਪ' ਦੇ ਅਸਲੀ ਚਿਹਰੇ ਨੂੰ ਬੇਨਕਾਬ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਕਾਰਕੁਨਾਂ ਨੂੰ ਡਰਾਉਣ ਲਈ ਰਾਜ ਮਸ਼ੀਨਰੀ ਖੁੱਲ੍ਹੀ ਹੋਈ ਹੈ। ਇਹ ਉਹ ਹੀ ਭਾਜਪਾ ਪਲੇਬੁੱਕ ਹੈ, ਜਿਸ ਦਾ 'ਆਪ' ਨੇ ਇਕ ਵਾਰ ਵਿਰੋਧ ਕਰਨ ਦਾ ਦਾਅਵਾ ਕੀਤਾ ਸੀ - ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਅ-ਸਹਿਮਤੀ ਨੂੰ ਦਬਾਉਣ ਲਈ ਪੁਲਿਸ, ਐਫ.ਆਈ.ਆਰਜ਼. ਅਤੇ ਡਰ ਦੀ ਵਰਤੋਂ ਕਰਨਾ।

ਉਨ੍ਹਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਕੀ ਇਹ ਉਹ ਹੀ "ਵਿਕਲਪਿਕ ਰਾਜਨੀਤੀ" ਹੈ, ਜਿਸ ਦਾ ਤੁਸੀਂ ਵਾਅਦਾ ਕੀਤਾ ਸੀ ਤੇ ਕੀ ਇਹ ਸ਼ਾਸਨ ਹੈ? ਕੀ ਇਹ ਬਦਲਾਵ ਸੀ - ਜਾਂ ਸਿਰਫ਼ ਚਿਹਰਿਆਂ ਦੀ ਤਬਦੀਲੀ, ਉਹੀ ਤਾਨਾਸ਼ਾਹੀ ਤਰੀਕਿਆਂ ਨਾਲ? ਪਾਰਦਰਸ਼ਤਾ ਨੂੰ ਡਰਾਉਣ-ਧਮਕਾਉਣ ਨਾਲ ਨਹੀਂ ਬਦਲਿਆ ਜਾ ਸਕਦਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ