ਮੋਗਾ ਦੇ ਪਿੰਡ ਭਿੰਡਰ ਕਲਾਂ ਵਿਖੇ ਤੜਕਸਾਰ ਨੌਜਵਾਨ ਦਾ ਕਤਲ
ਮੋਗਾ, 3 ਜਨਵਰੀ- ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਭਿੰਡਰ ਕਲਾਂ ਵਿਖੇ ਇਕ ਨੌਜਵਾਨ ਦਾ ਤੜਕਸਾਰ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਆਪਣੀ ਕਾਰ ਉਮਰਸੀਰ ਸਿੰਘ ਡਿਊਟੀ ’ਤੇ ਜਾਣ ਲਈ ਮੋਗਾ ਵਿਚ ਬਣੀ ਨੈਸਲੇ ਇੰਡੀਆ ਲਿਮਿਟਿਡ ਲਈ ਘਰੋਂ ਨਿਕਲਿਆ ਤਾਂ ਪਿੰਡ ’ਚ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਤੇ ਇਲਾਕੇ ’ਚ ਸਹਿਮ ਦਾ ਮਾਹੌਲ ਹੈ ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਣ-ਪਛਾਤੇ ਗੋਲੀਆਂ ਮਾਰ ਕੇ ਮੌਕੇ ’ਤੋਂ ਫ਼ਰਾਰ ਹੋ ਗਏ ਤੇ ਪੁਲਿਸ ਵਲੋਂ ਫ਼ਿਲਹਾਲ ਇਸ ਮਾਮਲੇ ’ਚ ਕੁਝ ਨਹੀਂ ਕਿਹਾ ਜਾ ਰਿਹਾ।
;
;
;
;
;
;
;
;