ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਚੋਣ ਲੜਨ ਵਾਲੇ ਮਾਸਟਰ ਰਟੋਲ ਨਹੀਂ ਰਹੇ
ਧਰਮਗੜ੍ਹ (ਸੰਗਰੂਰ), 13 ਜਨਵਰੀ (ਗੁਰਜੀਤ ਸਿੰਘ ਚਹਿਲ) - ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਬਜ਼ੁਰਗ ਸਿਆਸਤਦਾਨ ਮਾਸਟਰ ਅਜੈਬ ਸਿੰਘ ਰਟੋਲ ਲੰਮੀ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ।
ਜ਼ਿੁਕਰਯੋਗ ਹੈ ਕਿ ਸੇਵਾਮੁਕਤ ਅਧਿਆਪਕ ਮਾਸਟਰ ਰਟੋਲ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਰਹੇ ਹਨ ਅਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਚ ਰਗਰਮ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਤੋਂ ਕਾਂਗਰਸ ਪਾਰਟੀ ਵਲੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ। ਉਨ੍ਹਾਂ ਦੇ ਅਕਾਲ ਚਲਾਣੇ ਉਤੇ ਵੱਖ ਵੱਖ ਰਾਜਨੀਤਿਕ, ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਰਜਿੰਦਰ ਰਾਜਾ ਚਹਿਲ ਬੀਰ ਕਲਾਂ, ਸਰਪੰਚ ਯਾਦਵਿੰਦਰ ਸਿੰਘ ਕਣਕਵਾਲ ਭੰਗੂਆਂ, ਬੂਟਾ ਸਿੰਘ ਭੰਗੂ ਫਲੇੜਾ, ਸੇਵਕ ਸਿੰਘ ਡਸਕਾ, ਜੀਤਾ ਸਿੰਘ ਡਸਕਾ, ਸਾਬਕਾ ਸਰਪੰਚ ਗੁਰਮੋਹਨ ਸਿੰਘ ਰਤਨਗੜ੍ਹ ਪਾਟਿਆਂਵਾਲੀ , ਚੇਅਰਮੈਨ ਅਮਰੀਕ ਸਿੰਘ ਧਰਮਗੜ੍ਹ, ਜਥੇਦਾਰ ਅਮਰੀਕ ਸਿੰਘ ਸੰਗਤੀਵਾਲਾ, ਚਰਨਾ ਸਿੰਘ ਚਹਿਲ ਸਾਬਕਾ ਸਰਪੰਚ ਸਤੌਜ, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਸਰਪੰਚ ਸਵਰਾਜ ਸਿੰਘ ਹਰਿਆਉ, ਠੇਕੇਦਾਰ ਕੁਲਦੀਪ ਸਿੰਘ ਬੋਗੀ ਸਾਬਕਾ ਸਰਪੰਚ ਹਰਿਆਉ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
;
;
;
;
;
;
;
;