ਤਿੰਨ ਨਾਬਾਲਗ ਭੈਣਾਂ ਨੇ 9ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਗਾਜ਼ੀਆਬਾਦ, 4 ਫਰਵਰੀ - ਗਾਜ਼ੀਆਬਾਦ ਦੇ ਭਾਰਤ ਸਿਟੀ ਇਲਾਕੇ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ, ਜਿਥੇ ਇਕੋ ਪਰਿਵਾਰ ਦੀਆਂ ਤਿੰਨ ਨਾਬਾਲਗ ਭੈਣਾਂ ਨੇ ਕਥਿਤ ਤੌਰ 'ਤੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ, ਜਦੋਂ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਆਨਲਾਈਨ ਗੇਮਿੰਗ ਤੋਂ ਰੋਕਿਆ।
ਰਿਪੋਰਟਾਂ ਅਨੁਸਾਰ ਤਿਲਾਮੋਡ ਥਾਣਾ ਖੇਤਰ ਵਿਚ ਭਾਰਤ ਸਿਟੀ ਸੋਸਾਇਟੀ ਦੇ ਨਿਵਾਸੀ ਚੇਤਨ ਕੁਮਾਰ ਦੀਆਂ ਤਿੰਨਾਂ ਧੀਆਂ ਨੇ ਆਪਣੇ ਬੈੱਡਰੂਮ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਭੈਣਾਂ ਪਿਛਲੇ ਕੁਝ ਮਹੀਨਿਆਂ ਤੋਂ ਆਨਲਾਈਨ ਗੇਮ ਖੇਡ ਰਹੀਆਂ ਸਨ ਅਤੇ ਕੋਵਿਡ-19 ਮਹਾਂਮਾਰੀ ਤੋਂ ਬਾਅਦ ਉਨ੍ਹਾਂ ਨੇ ਸਕੂਲ ਜਾਣਾ ਵੀ ਛੱਡ ਦਿੱਤਾ ਸੀ। ਜਾਣਕਾਰੀ ਅਨੁਸਾਰ ਚੇਤਨ ਕੁਮਾਰ ਇਕ ਆਨਲਾਈਨ ਵਪਾਰੀ ਅਤੇ ਦਿੱਲੀ ਨਿਵਾਸੀ ਤਿੰਨ ਸਾਲਾਂ ਤੋਂ ਭਾਰਤ ਸਿਟੀ ਸੁਸਾਇਟੀ ਵਿਚ ਕਿਰਾਏ 'ਤੇ ਰਹਿ ਰਿਹਾ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿਚ ਭੇਜ ਦਿੱਤਾ ਗਿਆ ਹੈ।
;
;
;
;
;
;
;
;
;