JALANDHAR WEATHER

ਹਰ ਸੈਸ਼ਨ ’ਚ ਸੱਤਾ ਧਿਰ ਵਿਰੋਧੀਆਂ ਨੂੰ ਨਹੀਂ ਦਿੰਦੀ ਬੋਲਣ ਦਾ ਮੌਕਾ- ਪ੍ਰਿਅੰਕਾ ਗਾਂਧੀ

ਨਵੀਂ ਦਿੱਲੀ, 4 ਫਰਵਰੀ 2026 - 8 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਮੁਅੱਤਲੀ 'ਤੇ ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਇਥੇ ਨਵਾਂ ਕੀ ਹੈ? ਤੁਸੀਂ ਹਰ ਸੈਸ਼ਨ ਵਿਚ ਇਹ ਹੁੰਦਾ ਦੇਖਦੇ ਹੋ। ਉਹ ਹੁਣ ਹੋਰ ਵੀ ਕਰ ਰਹੇ ਹਨ। ਇਹ ਸਿਰਫ਼ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਦੀ ਇਜਾਜ਼ਤ ਨਾ ਦੇਣ ਦਾ ਮਾਮਲਾ ਨਹੀਂ ਹੈ, ਇਹ ਲੋਕਤੰਤਰ ਅਤੇ ਸੰਸਦ ਦੇ ਕੰਮ ਕਰਨ ਦੇ ਤਰੀਕੇ ਦਾ ਇਕ ਬੁਨਿਆਦੀ ਮੁੱਦਾ ਹੈ। ਉਨ੍ਹਾਂ ਕਿਹਾ ਕਿ ਸੰਸਦ ਲੋਕਤੰਤਰ ਦਾ ਮੰਦਰ ਹੈ ਤੇ ਜੇਕਰ ਕੋਈ ਆਪਣੇ ਵਿਚਾਰ ਪੇਸ਼ ਕਰਦਾ ਹੈ ਤਾਂ ਕੀ ਸਮੱਸਿਆ ਹੈ? ਉਹ ਡਰਦੇ ਹਨ ਕਿ ਇਸ ਵਿਚੋਂ ਕੀ ਨਿਕਲੇਗਾ। ਉਨ੍ਹਾਂ ਨੇ ਕਿਤਾਬ ਦੇ ਪ੍ਰਕਾਸ਼ਨ ਦੀ ਇਜਾਜ਼ਤ ਨਹੀਂ ਦਿੱਤੀ। ਜਿਥੋਂ ਤੱਕ ਮੈਨੂੰ ਪਤਾ ਹੈ ਕਿ ਕਿਤਾਬ ਵਿਚ ਅਜਿਹੀਆਂ ਚੀਜ਼ਾਂ ਹਨ ਜੋ ਸੰਕਟ ਦੇ ਸਮੇਂ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਅਤੇ ਸਾਡੀ ਚੋਟੀ ਦੀ ਲੀਡਰਸ਼ਿਪ ਦੀ ਪ੍ਰਤੀਕਿਰਿਆ ਨੂੰ ਦਰਸਾਉਂਦੀਆਂ ਹਨ। ਇਹ ਉਨ੍ਹਾਂ ਦੇ ਚਰਿੱਤਰ ਅਤੇ ਉਨ੍ਹਾਂ ਦੀ ਸਰਕਾਰ ਦੇ ਚਰਿੱਤਰ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ, ਕਿ ਜਦੋਂ ਦੇਸ਼ 'ਤੇ ਹਮਲਾ ਹੋ ਰਿਹਾ ਹੈ ਅਤੇ ਚੀਨੀ ਫੌਜ ਸਾਡੀ ਸਰਹੱਦ 'ਤੇ ਆ ਰਹੀ ਹੈ, ਤਾਂ ਉਹ ਕਿਵੇਂ ਪ੍ਰਤੀਕਿਰਿਆ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਇਕ ਪ੍ਰਕਾਸ਼ਿਤ ਸਰੋਤ ਤੋਂ ਹਵਾਲਾ ਦੇ ਰਹੇ ਹਨ। ਉਨ੍ਹਾਂ ਨੇ ਕੱਲ੍ਹ ਵੀ ਇਸ ਦੀ ਪੁਸ਼ਟੀ ਕੀਤੀ ਸੀ ਤਾਂ, ਜੇਕਰ ਉਹ ਬੋਲਦੇ ਹਨ ਤਾਂ ਕੀ ਸਮੱਸਿਆ ਹੈ? ਉਹ (ਐਨ.ਡੀ.ਏ.) ਜਦੋਂ ਬੋਲਦੇ ਹਨ ਤਾਂ ਕਿਤਾਬਾਂ ਅਤੇ ਮੈਗਜ਼ੀਨ ਲੇਖਾਂ ਤੋਂ ਹਵਾਲਾ ਦਿੰਦੇ ਹਨ। ਜਿੰਨਾ ਚਿਰ ਇਹ ਇਕ ਪ੍ਰਕਾਸ਼ਿਤ ਸਰੋਤ ਹੈ, ਇਹ ਠੀਕ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ