ਵਿਵਾਦਾਂ ’ਚ ਘਿਰਿਆ ਮਨਕੀਰਤ ਔਲਖ ਦਾ ਨਵਾਂ ਗੀਤ ‘ਅਸਲਾ’
ਜਲੰਧਰ, 9 ਫ਼ਰਵਰੀ (ਦਵਿੰਦਰ) - ਪ੍ਰਸਿੱਧ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਨਵੇਂ ਗੀਤ, ‘ਅਸਲਾ’ ’ਤੇ ਵਿਵਾਹ ਖੜ੍ਹਾ ਹੋ ਗਿਆ ਹੈ। ਭਾਜਪਾ ਪੰਜਾਬ ਵਪਾਰ ਸੈੱਲ ਦੇ ਸਹਿ-ਕਨਵੀਨਰ ਅਰਵਿੰਦ ਸ਼ਰਮਾ ਨੇ ਇਸ ਗੀਤ 'ਤੇ ਇਤਰਾਜ਼ ਜਤਾਇਆ ਹੈ। ਅਰਵਿੰਦ ਨੇ ਇਸ ਨੂੰ ਹਿੰਸਾ ਲਈ ਭੜਕਾਉਣ ਵਾਲਾ ਦੱਸਿਆ ਅਤੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਕ ਪੱਤਰ ਲਿਖਿਆ ਹੈ, ਜਿਸ ਵਿਚ ਮੰਗ ਕੀਤੀ ਗਈ ਕਿ ਇਸ ਗੀਤ 'ਤੇ ਪਾਬੰਦੀ ਲਗਾਈ ਜਾਵੇ ਅਤੇ ਯੂਟਿਊਬ ਤੋਂ ਹਟਾਇਆ ਜਾਵੇ।
ਮਨਕੀਰਤ ਔਲਖ ਪਿਛਲੇ 15 ਦਿਨਾਂ ਤੋਂ ਆਪਣੇ ਨਵੇਂ ਗੀਤ ਦਾ ਪ੍ਰਚਾਰ ਕਰਨ ਲਈ ਪੰਜਾਬ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦਾ ਗੀਤ ਸਿਰਫ਼ ਤਿੰਨ ਦਿਨ ਪਹਿਲਾਂ (6 ਫਰਵਰੀ) ਰਿਲੀਜ਼ ਹੋਇਆ ਸੀ।
ਮਨਕੀਰਤ ਔਲਖ ਅਤੇ ਜ਼ੇਹਰ ਵਾਈਬ ਦੀ ਵਿਸ਼ੇਸ਼ਤਾ ਵਾਲਾ ਇਹ ਗੀਤ ਡਿਜੀਟਲ ਪਲੇਟਫਾਰਮ ਅਤੇ ਯੂਟਿਊਬ 'ਤੇ ਰਿਲੀਜ਼ ਹੋਇਆ ਸੀ। ਰਿਲੀਜ਼ ਹੋਣ ਤੋਂ ਬਾਅਦ, ਇਸ ਗੀਤ ਨੇ ਆਪਣੇ ਬੋਲਾਂ ਅਤੇ ਵਿਜ਼ੂਅਲ ਕਾਰਨ ਵਿਵਾਦ ਖੜ੍ਹਾ ਕਰ ਦਿੱਤਾ। ਬੋਲ ਅਤੇ ਵੀਡੀਓ ਹਥਿਆਰਾਂ ਨੂੰ ਦਰਸਾਉਂਦੇ ਹਨ।
;
;
;
;
;
;
;
;