JALANDHAR WEATHER

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮਰਹੂਮ ਫ਼ੌਜੀ ਦੇ ਇਨਸਾਫ਼ ਲਈ ਲੱਗੇ ਧਰਨੇ ਨੂੰ ਹਾਮਾਇਤ

ਅਮਰਕੋਟ (ਤਰਨਤਾਰਨ), 9 ਫਰਵਰੀ (ਭੱਟੀ), ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਚੀਮਾ ਖੁਰਦ ਦਾ ਬਹੁਚਰਿਚਤ ਫ਼ੌਜੀ ਕਤਲ ਕਾਂਡ ਨੂੰ ਲੈ ਕੇ ਅੱਜ ਪੰਜਵੇਂ ਦਿਨ ਵੀ ਥਾਣਾ ਵਲਟੋਹਾ ਅੱਗੇ ਸਾਬਕਾ ਸੈਨਿਕਾ ਦੀਆਂ ਜਥੇਬੰਦੀਆਂ ਵਲੋਂ ਧਰਨਾ ਜਾਰੀ ਰਿਹਾ। ਹਲਕਾ ਖੇਮਕਰਨ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਮਨਦੀਪ ਸਿੰਘ ਨਾਰਲੀ ਅਤੇ ਜ਼ਿਲ੍ਹਾ ਮੈਂਬਰ ਰਜਿੰਦਰ ਸਿੰਘ ਤਲਵੰਡੀ ਵਲੋਂ ਧਰਨੇ ਚ ਪਹੁੰਚ ਕੇ ਹਿਮਾਇਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਬਕਾ ਫ਼ੌਜੀ ਗੁਰਭੇਜ ਸਿੰਘ ਦੇ ਕਤਲ ਚ ਨਾਮਜ਼ਦ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੂੰ ਪੁਲਿਸ ਪ੍ਰਸਾਸ਼ਨ ਕਾਬੂ ਕਰੇ ਕਿਉਕਿ ਪੰਜ ਦਿਨਾ ਤੋਂ ਸਾਬਕਾ ਫ਼ੌਜੀ ਦੀ ਲਾਸ਼ ਰੁਲ ਰਹੀ ਹੈ। ਪਹਿਲਾ ਇਕ ਦਿਨ ਹਸਪਤਾਲ ਤੇ ਚਾਰ ਦਿਨਾਂ ਤੋਂ ਥਾਣੇ ਅੱਗੇ ਪਰਿਵਾਰ ਨਾਲ ਰੁਲ਼ ਰਿਹਾ ਹੈ।ਸਾਬਕਾ ਸੈਨਿਕ ਜੇ ਧਰਨਾ ਨਾ ਦਿੰਦੇ ਤੇ ਫਿਰ ਕੋਈ ਗ੍ਰਿਫਤਾਰੀ ਹੋਣੀ ਨਹੀ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ