JALANDHAR WEATHER

ਹਵੇਲੀ 'ਚ ਅੱਗ ਲੱਗਣ ਨਾਲ ਮੱਝ, ਗਾਂ ਤੇ ਵੱਛੇ ਦੀ ਮੌਤ

ਕੋਟਫ਼ਤੂਹੀ (ਹੁਸ਼ਿਆਰਪੁਰ), 9 ਫਰਵਰੀ (ਅਵਤਾਰ ਸਿੰਘ ਅਟਵਾਲ) - ਨਜ਼ਦੀਕੀ ਪਿੰਡ ਭਗਤੂਪੁਰ 'ਚ ਦੇਰ ਰਾਤ ਇਕ ਗਰੀਬ ਪਰਿਵਾਰ ਦੀ ਹਵੇਲੀ ਵਿਚ ਬਿਜਲੀ ਦੀਆ ਤਾਰਾ ਸ਼ਾਰਟ ਹੋਣ ਨਾਲ ਅੱਗ ਲੱਗਣ ਨਾਲ ਇਕ ਗਾਂ, ਉਸ ਦੇ ਵੱਛੇ ਅਤੇ ਇਕ ਮੱਝ ਦੀ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਹਰਨੇਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਭਗਤੂਪੁਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ ਸ਼ਾਮ 8 ਕੁ ਵਜੇ ਦੇ ਕਰੀਬ ਉਹ ਆਪਣੇ ਪਸ਼ੂ ਹਵੇਲੀ ਦੇ ਅੰਦਰ ਕਮਰੇ ਵਿਚ ਬੰਨ੍ਹ ਕੇ ਚਲੇ ਗਏ। ਉਨ੍ਹਾਂ ਨੂੰ 8.45 ਕੁ ਵਜੇ ਦੇ ਕਰੀਬ ਗੁਆਂਢ ਵਿਚੋਂ ਦੱਸਿਆ ਕਿ ਉਨ੍ਹਾਂ ਦੀ ਹਵੇਲੀ ਦੇ ਅੰਦਰ ਪਸ਼ੂਆਂ ਵਾਲੇ ਕਮਰੇ ਵਿਚ ਅੱਗ ਲੱਗੀ ਹੋਈ ਹੈ ਤਾਂ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਤੇ ਆਂਢ ਗੁਆਂਢ ਨੇ ਜੱਦੋ ਜਹਿਦ ਨਾਲ ਅੱਗ ਉੱਪਰ ਕਾਬੂ ਪਾਇਆ, ਪਰ ਕਮਰੇ ਅੰਦਰ ਬਿਜਲੀ ਦੀਆ ਤਾਰਾਂ ਸ਼ਾਰਟ ਹੋਣ ਨਾਲ ਲੱਗੀ ਅੱਗ ਅੰਦਰ ਪਏ ਬਾਲਣ ਨੂੰ ਲੱਗ ਗਈ, ਜਿਸ ਨਾਲ ਕਮਰੇ ਵਿਚ ਬੇ ਹਿਸਾਬੇ ਧੂਂਏਂ ਨਾਲ 10 ਦਿਨ ਪਹਿਲਾ ਸੂਈ ਗਾਂ, ਉਸ ਦੇ ਵੱਛੇ, ਇਕ ਮੱਝ ਦੀ ਮੌਤ ਹੋ ਗਈ। ਇਸ ਨਾਲ ਗਰੀਬ ਪਰਿਵਾਰ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ