ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਮੁਅੱਤਲ
ਖਮਾਣੋਂ , 12 ਫਰਵਰੀ (ਮਨਮੋਹਨ ਸਿੰਘ ਕਲੇਰ ) - ਰਮਨਦੀਪ ਕੌਰ ਤਹਿਸੀਲਦਾਰ ਖਮਾਣੋਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸੰਬੰਧੀ ਵਿਭਾਗ ਦੇ ਵਿੱਤ ਸਕੱਤਰ ਅਨੁਰਾਗ ਵਰਮਾ ਨੇ ਇਕ ਚਿੱਠੀ ਜਾਰੀ ਕਰਦਿਆਂ ਉਕਤ ਅਧਿਕਾਰੀ ਨੂੰ ਪ੍ਰਬੰਧਕੀ ਹਿੱਤਾਂ ਨੂੰ ਮੁਖ ਰੱਖਦਿਆਂ ਮੁਅੱਤਲ ਕੀਤਾ ਹੈ। ਜਦੋਂਕਿ ਉਨ੍ਹਾਂ ਦਾ ਮੁਅੱਤਲੀ ਦੌਰਾਨ ਹੈੱਡ ਕੁਆਰਟਰ ਡਿਪਟੀ ਕਮਿਸ਼ਨਰ ਰੂਪਨਗਰ ਹੋਵੇਗਾ। ਜ਼ਿਕਰਜੋਗ ਹੈ ਕਿ ਲੁਧਿਆਣਾ ਨਾਲ ਸੰਬੰਧਿਤ ਵਸੀਕੇ ਖਮਾਣੋਂ ਵਿਖੇ ਵਗੈਰ ਐਨ. ਓ. ਸੀ. ਦੇ ਰਜਿਸਟਰ ਕਰਨ ਕਰਕੇ ਮੁਅੱਤਲ ਕੀਤਾ ਗਿਆ।
;
;
;
;
;
;
;
;