ਨਸ਼ੇ ਦਾ ਟੀਕਾ ਲਗਾਉਣ ਨਾਲ ਨੋਜਵਾਨ ਦੀ ਮੌਤ
ਮਾਛੀਵਾੜਾ ਸਾਹਿਬ (ਲੁਧਿਆਣਾ), 14 ਫਰਵਰੀ (ਮਨੋਜ ਕੁਮਾਰ) - ਪਿੰਡ ਰਾਏਪੁਰ ਬੇਟ ਵਿਚ ਵਾਪਰੀ ਇਕ ਘਟਨਾ ਵਿਚ 22 ਸਾਲਾ ਨੋਜਵਾਨ ਜਸਵੀਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਤੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਗੋਗੀ ਦੇ ਦੱਸਣ ਅਨੁਸਾਰ ਬੀਤੀ ਰਾਤ ਉਸਨੇ ਕੋਈ ਨਸ਼ੇ ਦਾ ਟੀਕਾ ਲਗਾ ਲਿਆ ਤੇ ਸਵੇਰ ਤੜਕਸਾਰ ਉਹ ਮਿੑਤਕ ਹਾਲਤ ਵਿਚ ਪਾਇਆ ਗਿਆ। ਹਾਲਕਿ ਇਸਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਹ ਘਰ ਵਿਚ ਇੱਕਲਾ ਸੀ ਤੇ ਦਿਹਾੜੀ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰਦਾ ਸੀ।
;
;
;
;
;
;
;
;