ਸੜਕ ਹਾਦਸੇ 'ਚ ਪੈਟਰੋਲ ਪੰਪ ਮਾਲਕ ਦੀ ਮੌਤ
ਸੁਨਾਮ ਊਧਮ ਸਿੰਘ ਵਾਲਾ, 14 ਫਰਵਰੀ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਸ਼ਾਮ ਸੁਨਾਮ- ਬਖਸ਼ੀਵਾਲਾ ਸੜਕ 'ਤੇ ਹੋਏ ਹਾਦਸੇ ਵਿਚ ਇਕ ਪੈਟਰੋਲ ਪੰਪ ਮਾਲਕ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਦੱਸਿਆ ਕਿ ਵਿਜੇ ਕੁਮਾਰ ਉਰਫ ਕਾਲਾ ਜੋ ਕਿ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਸੌਰਵ ਸਰਵਿਸ ਸਟੇਸ਼ਨ ਨਾਂਅ 'ਤੇ ਪੈਟਰੋਲ ਪੰਪ ਚਲਾਉਂਦੇ ਸਨ।ਬੀਤੀ ਸ਼ਾਮ ਕਰੀਬ 6.30 ਵਜੇ ਵਿਜੇ ਕੁਮਾਰ ਉਰਫ ਕਾਲਾ (60) ਪੁੱਤਰ ਜਗਨ ਨਾਥ ਬਸੈਹਰੇ ਵਾਲੇ ਸਕੂਟਰੀ 'ਤੇ ਸੁਨਾਮ ਤੋਂ ਬਖਸ਼ੀਵਾਲਾ ਜਾ ਰਹੇ ਸਨ ਕਿ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਵਲੋਂ ਵਿਜੇ ਕੁਮਾਰ ਉਰਫ ਕਾਲਾ ਨੂੰ ਆਪਣੀ ਲਪੇਟ 'ਚ ਲੈਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ।ਇਲਾਜ ਲਈ ਤੁਰੰਤ ਉਨ੍ਹਾਂ ਨੂੰ ਸੁਨਾਮ ਹਸਪਤਾਲ ਲਿਜਾਇਆ ਗਿਆ, ਪਰ ਵਿਜੇ ਕੁਮਾਰ ਰਸਤੇ ਵਿਚ ਹੀ ਦਮ ਤੋੜ ਗਏ। ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
;
;
;
;
;
;
;
;
;