ਰਾਹੁਲ ਦ੍ਰਾਵਿੜ ਅਤੇ ਅਨਿਲ ਕੁੰਬਲੇ ਨੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ ਦਾ ਆਪਣੇ ਨਾਮ 'ਤੇ ਸਟੈਂਡ ਰੱਖਣ ਲਈ ਕੀਤਾ ਧੰਨਵਾਦ
ਬੈਂਗਲੁਰੂ, 14 ਫਰਵਰੀ - ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਨੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦਾ ਬੰਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿਚ ਇਕ ਸਟੈਂਡ ਦਾ ਨਾਮ ਆਪਣੇ ਨਾਮ 'ਤੇ ਰੱਖਣ ਲਈ ਧੰਨਵਾਦ ਕੀਤਾ। ਉਸਨੇ ਇਹ ਵੀ ਕਿਹਾ ਕਿ ਉਹ ਖੁਸ਼ ਹਨ ਕਿ ਇਸ ਸਥਾਨ 'ਤੇ ਕ੍ਰਿਕਟ ਵਾਪਸ ਆਵੇਗਾ।
ਕੇਐਸਸੀਏ ਨੇ ਸ਼ੁੱਕਰਵਾਰ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਵਿਚ ਰਾਹੁਲ ਦ੍ਰਾਵਿੜ, ਉਸਦੇ ਸਾਬਕਾ ਸਾਥੀ ਅਨਿਲ ਕੁੰਬਲੇ ਦੇ ਨਾਮ, ਸਟੈਂਡਾਂ ਦਾ ਨਾਮ ਦੇ ਕੇ ਸਨਮਾਨਿਤ ਕੀਤਾ, ਕਿਉਂਕਿ ਚਿੰਨਾਸਵਾਮੀ ਸਟੇਡੀਅਮ ਨੇ ਇਕ ਅੰਤਰਰਾਸ਼ਟਰੀ ਕ੍ਰਿਕਟ ਸਥਾਨ ਵਜੋਂ 50 ਸਾਲ ਪੂਰੇ ਕੀਤੇ ਹਨ। ਓਧਰਸਾਬਕਾ ਭਾਰਤੀ ਕ੍ਰਿਕਟਰ ਅਨਿਲ ਕੁੰਬਲੇ ਨੇ ਕਰਨਾਟਕ ਸਰਕਾਰ ਦੇ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਨੂੰ ਕ੍ਰਿਕਟ ਮੈਚਾਂ ਦੀ ਮੇਜ਼ਬਾਨੀ ਲਈ ਹਰੀ ਝੰਡੀ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਇਹ ਵੀ ਕਿਹਾ ਕਿ ਉਹ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿਚ ਇਕ ਸਟੈਂਡ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਣ ਲਈ ਰਾਜ ਕ੍ਰਿਕਟ ਸੰਸਥਾ ਦੇ ਧੰਨਵਾਦੀ ਹਨ।
;
;
;
;
;
;
;
;