JALANDHAR WEATHER

ਰਾਹੁਲ ਬਾਰੇ ਕੁਝ ਵੀ ਬੋਲਣਾ ਸਮੇਂ ਦੀ ਬਰਬਾਦੀ- ਗਿਰੀਰਾਜ ਸਿੰਘ

 ਪਟਨਾ, 24 ਫਰਵਰੀ (ਏ.ਐਨ.ਆਈ.) : ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, "ਰਾਹੁਲ ਗਾਂਧੀ ਬਾਰੇ ਕੁਝ ਵੀ ਕਹਿਣਾ ਸਮੇਂ ਦੀ ਬਰਬਾਦੀ ਹੈ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਲੋਕਾਂ ਵਿਚ ਭਰਮ ਕਿਉਂ ਫੈਲਾ ਰਹੇ ਹੋ। ਜਿਸ ਤਰ੍ਹਾਂ ਉਹ ਗੱਲ ਕਰਦੇ ਹਨ, ਸਿਰਫ਼ ਇਕ ਝੂਠਾ ਹੀ ਅਜਿਹਾ ਕਰ ਸਕਦਾ ਹੈ।

ਕੇਂਦਰੀ ਮੰਤਰੀ ਨੇੇ ਅੱਗੇ ਕਿਹਾ ਕਿ ਤੁਸੀਂ ਸਾਜ਼ਿਸ਼ ਰਚ ਕੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਦੇਸ਼ ਨੂੰ ਬਦਨਾਮ ਕੀਤਾ ਹੈ। ਦੇਸ਼ ਨੂੰ ਬਦਨਾਮ ਕਰਨ ਵਾਲੇ ਬਾਰੇ ਕੀ ਕਿਹਾ ਜਾਣਾ ਚਾਹੀਦਾ ਹੈ... ਇਹ ਭਾਜਪਾ ਜਾਂ ਮੋਦੀ ਦਾ ਸੰਮੇਲਨ ਨਹੀਂ ਸੀ, ਇਹ ਭਾਰਤ ਦਾ ਏ.ਆਈ. ਸੰਮੇਲਨ ਸੀ। ਉਨ੍ਹਾਂ (ਰਾਹੁਲ ਗਾਂਧੀ) ਨੇ ਜੋ ਕੀਤਾ, ਉਹ ਸਿਰਫ਼ ਇਕ ਸ਼ਹਿਰੀ ਨਕਸਲ ਹੀ ਕਰ ਸਕਦਾ ਹੈ। ਉਨ੍ਹਾਂ ਦਾ ਵਿਵਹਾਰ ਦੁਸ਼ਮਣ ਦੇਸ਼ ਦੀ ਭਾਸ਼ਾ ਬੋਲਣ ਵਰਗਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ