JALANDHAR WEATHER

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਨਸਰਾਲਾ, 26 ਫ਼ਰਵਰੀ (ਸਤਵੰਤ ਸਿੰਘ ਥਿਆੜਾ)- ਬੀਤੀ ਰਾਤ ਸੜਕ ਹਾਦਸੇ ’ਚ ਡਾਕਟਰ ਨਵਰੀਤ ਸਿੰਘ (34) ਪੁੱਤਰ ਜਸਵੰਤ ਸਿੰਘ ਮੰਡਿਆਲ, ਹੁਸ਼ਿਆਰਪੁਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਨਸਰਾਲਾ ਦੇ ਇੰਚਾਰਜ ਰਜੇਸ਼ ਕੁਮਾਰ ਨੇ ਦੱਸਿਆ ਕੇ ਡਾਕਟਰ ਨਵਰੀਤ ਸਿੰਘ ਆਪਣੇ ਪਿੰਡ ਮੰਡਿਆਲ਼ਾਂ ਵਿਖੇ ਖਾਤੇਬਾੜੀ ਦੇਖਣ ਆਇਆ ਸੀ । ਸ਼ਾਮ ਨੂੰ ਤਕਰੀਬਨ 8:30 ਵਜੇ ਜਦੋਂ ਆਪਣੇ ਘਰ ਵਾਪਿਸ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਨਜ਼ਦੀਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਡਾਕਟਰ ਨਵਰੀਤ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਮੌਕੇ ਤੇ ਹਾਜ਼ਰ ਲੋਕਾਂ ਵਲੋ ਐਂਬੂਲੈਂਸ ਰਾਹੀ ਹੁਸ਼ਿਆਰਪੁਰ ਹਸਪਤਾਲ ਪਹੁੰਚਾਣ ਦੀ ਕੋਸ਼ਿਸ਼ ਕੀਤੀ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆ ਰਸਤੇ ਵਿਚ ਹੀ ਉਹ ਦਮ ਤੋੜ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ