JALANDHAR WEATHER

ਐਨਕਾਊਂਟਰ ਕੀਤੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਪੁੱਜੇ ਵਿਧਾਇਕ ਖਹਿਰਾ

ਗੁਰਦਾਸਪੁਰ, 26 ਫਰਵਰੀ (ਗੁਰਪ੍ਰਤਾਪ ਸਿੰਘ)- ਬੀਤੀ 21 ਫਰਵਰੀ ਨੂੰ ਪਿੰਡ ਆਦੀਆਂ ਦੀ ਚੈੱਕ ਪੋਸਟ ਉਤੇ 2 ਪੁਲਿਸ ਕਰਮੀਆਂ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਸੰਬੰਧ ਵਿਚ ਬੀਤੇ ਕੱਲ੍ਹ ਪੁਲਿਸ ਵਲੋਂ ਇਕ 19 ਸਾਲਾ ਨੌਜਵਾਨ ਰਣਜੀਤ ਸਿੰਘ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ। ਜਿਸ ਦੇ ਸੰਬੰਧ ਵਿਚ ਅੱਜ ਸੁਖਪਾਲ ਸਿੰਘ ਖਹਿਰਾ ਰਣਜੀਤ ਸਿੰਘ ਦੇ ਪਿੰਡ ਆਦੀਆਂ ਪਹੁੰਚੇ, ਜਿੱਥੇ ਉਨ੍ਹਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਇਸ ਐਨਕਾਊਂਟਰ ਨੂੰ ਗਲਤ ਦੱਸਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਮਾਨ ਸਰਕਾਰ ਉਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ।

ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਦੀ ਇਹ ਬਹੁਤ ਹੀ ਜ਼ਾਲਮਾਨਾ ਕਾਰਵਾਈ ਹੈ। ਭਗਵੰਤ ਮਾਨ ਸਰਕਾਰ ਸਾਡੇ ਨੌਜਵਾਨਾਂ ਦਾ ਘਾਣ ਕਰਨ ਉਤੇ ਹੀ ਤੁਲੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ