JALANDHAR WEATHER

ਫਰੀਜ਼ਰ ਖਰਾਬ ਹੋਣ ਕਾਰਨ ਮੋਰਚਰੀ 'ਚ ਪਈ ਡੈੱਡ ਬਾਡੀ ਹੋਈ ਖਰਾਬ

ਗੁਰਦਾਸਪੁਰ, 26 ਫਰਵਰੀ- ਸਰਕਾਰੀ ਹਸਪਤਾਲ ਦੇ ਮੋਰਚਰੀ ਰੂਮ ਦੀ ਇਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ, ਜਿੱਥੇ ਫਰੀਜ਼ਰ ਬੰਦ ਪਏ ਹੋਣ ਕਾਰਨ ਦੋ ਦਿਨ ਬਾਅਦ ਆਪਣੇ ਪਰਿਵਾਰਕ ਮੈਂਬਰ ਦੀ ਲਾਸ਼ ਲੈਣ ਆਏ ਪਰਿਵਾਰ ਨੇ ਲਾਸ਼ ਖਰਾਬ ਹੋਣ ਕਾਰਨ ਰੋਸ਼ ਜਤਾਇਆ ਹੈ । ਦੱਸ ਦਈਏ ਕਿ ਇੱਥੇ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਰਣਜੀਤ ਸਿੰਘ ਦੀ ਲਾਸ਼ ਵੀ ਪਈ ਹੈ। ਗੁਰਮੁਖ ਸਿੰਘ ਪਿੰਡ ਕੋਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮੇਰੀ ਪਤਨੀ ਦੀ ਮੌਤ ਦੋ ਦਿਨ ਪਹਿਲਾਂ ਹੋਈ ਸੀ ਅਤੇ ਸਾਡੇ ਬੱਚੇ ਬਾਹਰ ਵਿਦੇਸ਼ ਵਿਚ ਰਹਿੰਦੇ ਹਨ, ਜਿਸ ਕਾਰਨ ਡੈੱਡ ਬਾਡੀ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿਖੇ ਰੱਖ ਦਿੱਤੀ ਅਤੇ ਅੱਜ ਅਸੀਂ ਦੋ ਦਿਨ ਬਾਅਦ ਡੈੱਡ ਬਾਡੀ ਲੈਣ ਆਏ ਹਾਂ। ਡੈੱਡ ਬਾਡੀ ਬਿਲਕੁਲ ਖਰਾਬ ਹੋ ਚੁੱਕੀ ਸੀ। ਉਨ੍ਹਾਂ ਨੇ ਦੱਸਿਆ ਕਿ ਫਰੀਜ਼ਰ ਨਾ ਚੱਲਣ ਕਾਰਨ ਡੈੱਡ ਬਾਡੀ ਖਰਾਬ ਹੋ ਗਈ ਜਦ ਇਕ ਦਿਨ ਪਹਿਲਾਂ ਅਸੀਂ ਇਨ੍ਹਾਂ ਨੂੰ ਪੁੱਛਿਆ ਕਿ ਚੈੱਕ ਕਰ ਲਓ ਕਿ ਫਰੀਜ਼ਰ ਚਲਦੇ ਹਨ ਤਾਂ ਇਨ੍ਹਾਂ ਨੇ ਆਖਿਆ ਕਿ ਫਰੀਜ਼ਰ ਚਲਦੇ ਹਨ ਅਤੇ ਅਸੀਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਇਸ ਨੂੰ ਚੈੱਕ ਕਰਦੇ ਹਾਂ ਪਰ ਅੱਜ ਅਸੀਂ ਜਦੋਂ ਡੈੱਡ ਬਾਡੀ ਲੈਣ ਆਏ ਹਾਂ ਤਾਂ ਬੌਡੀ ਬਿਲਕੁਲ ਖਰਾਬ ਹੋ ਚੁੱਕੀ ਸੀ ਅਤੇ ਫਰੀਜ਼ਰ ਖਰਾਬ ਪਏ ਹਨ। ਇਹ ਸਿਵਲ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਹੈ ਅਤੇ ਇਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹਾਂ।

ਜਦ ਇਸ ਸਾਰੇ ਮਾਮਲੇ ਸਬੰਧੀ ਮੌਕੇ ਉਤੇ ਪਹੁੰਚੇ ਮੈਡੀਕਲ ਅਫਸਰ ਸੁਖਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਦੱਸਿਆ ਕਿ ਬਾਹਰੋਂ ਫਰਿੱਜ ਚਾਲੂ ਹੈ ਅਤੇ ਅੰਦਰ ਟੈਕਨੀਕਲ ਖਰਾਬੀ ਕਾਰਨ ਕੂਲਿੰਗ ਨਹੀਂ ਹੋਈ। ਇਹ ਪੁੱਛੇ ਜਾਣ ਉਤੇ ਕਿ ਕੀ ਚੈੱਕ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲਗਾਤਾਰ ਫਰੀਜ਼ਰ ਚੈੱਕ ਕੀਤੇ ਜਾਂਦੇ ਹਨ। ਜੇਕਰ ਕਿਸੇ ਦੀ ਇਸ ਦੇ ਵਿਚ ਅਣਗਹਿਲੀ ਪਾਈ ਗਈ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ