ਅਮਰੀਕਾ ਤੇ ਇਜ਼ਰਾਇਲ ਵਲੋਂ ਈਰਾਨ ਉਤੇ ਹਮਲਿਆਂ ਵਿਚ 57 ਵਿਦਿਆਰਥਣਾਂ ਦੀ ਮੌਤ, ਕਈ ਜ਼ਖਮੀ
ਦੁਬਈ, 28 ਫਰਵਰੀ- ਅਮਰੀਕਾ ਤੇ ਇਜ਼ਰਾਇਲ ਨੇ ਸਵੇਰ ਤੋਂ ਹੀ ਈਰਾਨ ਉਤੇ ਹਵਾਈ ਹਮਲੇ ਜਾਰੀ ਰੱਖੇ ਹਨ। ਇਹ ਹਮਲੇ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਹਿਰਾਂ ਉਤੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਹਮਲਿਆਂ ਵਿਚ 57 ਵਿਦਿਆਰਥਣਾਂ ਸਣੇ ਹੁਣ ਤੱਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 57 ਜ਼ਖਮੀ ਹੋਏ ਹਨ। ਇਸਦੇ ਜਵਾਬ ਵਿਚ ਈਰਾਨ ਨੇ ਵੀ ਇਜ਼ਰਾਇਲ ਦੇ ਪ੍ਰਮੁੱਖ ਸ਼ਹਿਰਾਂ ਉਤੇ ਆਪਣੇ ਹਮਲੇ ਜਾਰੀ ਰੱਖੇ ਹਨ। ਈਰਾਨ ਨੇ ਇਜ਼ਰਾਇਲ ਉਤੇ 400 ਮਿਜ਼ਾਈਲਾਂ ਦਾਗੀਆਂ ਹਨ ਤੇ ਇਸਦੇ ਨਾਲ ਹੀ ਉਸਨੇ ਕੁਵੈਤ, ਬਹਿਰੀਨ ਤੇ ਸਾਊਦੀ ਅਰਬ ਵਿਚ ਅਮਰੀਕੀ ਟਿਕਾਣਿਆਂ ਉਤੇ ਹਵਾਈ ਹਮਲੇ ਕੀਤੇ ਹਨ।
ਇਸ ਤੋਂ ਇਲਾਵਾ ਈਰਾਨ ਨੇ ਯੂਏਈ ਦੇ ਸਭ ਤੋਂ ਵੱਡੇ ਸ਼ਹਿਰ ਦੁਬਈ ਉਤੇ ਹੀ ਹਮਲੇ ਕੀਤੇ ਹਨ। ਸੂਤਰਾਂ ਅਨੁਸਾਰ ਇਜ਼ਰਾਇਲ ਤੇ ਅਮਰੀਕੀ ਹਮਲਿਆਂ ਵਿਚਾਲੇ ਈਰਾਨ ਦੇ ਰੱਖਿਆ ਮੰਤਰੀ ਤੇ ਫੌਜ ਮੁਖੀ ਦੇ ਵੀ ਮਾਰੇ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
;
;
;
;
;
;
;
;