JALANDHAR WEATHER

ਹਰਿਆਣਾ ਦੇ ਜੀਂਦ ’ਚ 'ਗੁਲਾਲ' ਨਿਰਮਾਣ ਯੂਨਿਟ ’ਚ ਅੱਗ ਲੱਗਣ ਨਾਲ 4 ਔਰਤਾਂ ਦੀ ਮੌਤ, 11 ਜ਼ਖਮੀ

ਚੰਡੀਗੜ੍ਹ, 7 ਮਾਰਚ (ਪੀ.ਟੀ.ਆਈ.)-ਸ਼ਨੀਵਾਰ ਨੂੰ ਹਰਿਆਣਾ ਦੇ ਜੀਂਦ ਜ਼ਿਲ੍ਹੇ ’ਚ ਇਕ 'ਗੁਲਾਲ' (ਪਾਊਡਰ ਰੰਗ) ਨਿਰਮਾਣ ਯੂਨਿਟ ’ਚ ਅੱਗ ਲੱਗਣ ਨਾਲ 4 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ ਘੱਟੋ-ਘੱਟ 11 ਹੋਰ ਜ਼ਖਮੀ ਹੋ ਗਏ।

ਇਕ ਪੁਲਿਸ ਅਧਿਕਾਰੀ ਨੇੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਅੱਗ ਕਥਿਤ ਤੌਰ 'ਤੇ ਸਫੀਦੋਂ ਦੇ ਭਾਟ ਕਾਲੋਨੀ ਦੇ ਰਿਹਾਇਸ਼ੀ ਖੇਤਰ ’ਚ ਸਥਿਤ ਫੈਕਟਰੀ ਦੇ ਪ੍ਰਵੇਸ਼ ਦੁਆਰ 'ਤੇ ਲੱਗੀ ਅਤੇ ਇਸ ਤੋਂ ਬਾਅਦ ਫੈਕਟਰੀ ਦੇ ਅੰਦਰ ਧੂੰਆਂ ਫੈਲ ਗਿਆ। ਪੁਲਿਸ ਨੇ ਕਿਹਾ ਕਿ ਕੁਝ ਮਜ਼ਦੂਰਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਫੈਕਟਰੀ ਦੀ ਛੱਤ ਤੋਂ ਛਾਲ ਮਾਰ ਦਿੱਤੀ। ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਬਲ਼ਦੀ ਫੈਕਟਰੀ ’ਚੋਂ ਕਰਮਚਾਰੀਆਂ ਨੂੰ ਬਚਾਉਣ ਲਈ ਇਕ ਕੰਧ ਤੋੜ ਦਿੱਤੀ। ਪੁਲਿਸ ਨੇ ਦੱਸਿਆ ਕਿ ਅੱਗ ਬੁਝਾਉਣ ਲਈ ਕਈ ਫਾਇਰ ਬ੍ਰਿਗੇਡਾਂ ਨੂੰ ਲਗਾਇਆ ਗਿਆ ਜਦੋਂਕਿ ਪੀੜਤਾਂ ਨੂੰ ਹਸਪਤਾਲਾਂ ’ਚ ਲਿਜਾਣ ਲਈ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ। ਹਾਲਾਂਕਿ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਜੀਂਦ ਦੇ ਪੁਲਿਸ ਸੁਪਰਡੈਂਟ ਕੁਲਦੀਪ ਸਿੰਘ ਨੇ ਕਿਹਾ ਕਿ ਅੱਗ ਲੱਗਣ ਨਾਲ 4 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ। ਉਨ੍ਹਾਂ ’ਚੋਂ 3 ਦੀ ਉਮਰ ਲਗਭਗ 50 ਸਾਲ ਸੀ, ਜਦੋਂਕਿ ਚੌਥੀ ਪੀੜਤ 36 ਸਾਲ ਦੀ ਸੀ। ਅਧਿਕਾਰੀ ਨੇ ਕਿਹਾ, "ਘਟਨਾ ’ਚ ਲਗਭਗ 10-11 ਵਿਅਕਤੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ