ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਮਹਿਲਾ ਨੇ ਦੇਸ਼ ਵਾਪਸ ਪਰਤਣ ਦੀ ਲਗਾਈ ਗੁਹਾਰ
ਅੰਮ੍ਰਿਤਸਰ, 7 ਮਾਰਚ (ਸੁਰਿੰਦਰ ਕੋਛੜ)- ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਮਹਿਲਾ ਨੇ ਦੇਸ਼ ਵਾਪਸ ਪਰਤਣ ਦੀ ਗੁਹਾਰ ਲਗਾਈ ਹੈ।
ਉਸਨੇ ਭਾਰਤੀ ਪਤੀ ਕਰਨੈਲ ਸਿੰਘ ਅਤੇ ਵਕੀਲ ਅਲੀ ਚੰਗੇਜ਼ੀ ਸੰਧੂ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੌਰਾਨ ਉਸਨੇ ਨਾਸਿਰ ਹੁਸੈਨ ਬਾਰੇ ਵੀ ਕਈ ਖ਼ੁਲਾਸੇ ਕੀਤੇ ਹਨ। ਗੱਲਬਾਤ ਦੌਰਾਨ ਉਸਨੇ ਕਿਹਾ ਕਿ ਉਸਨੂੰ ਏਜੰਸੀਆਂ ਤੋਂ ਡਰ ਲੱਗਦਾ ਹੈ। ਉਸਨੇ ਕਿਹਾ ਕਿ ਉਸਦਾ ਪਤੀ ਨਾਸਿਰ ਹੁਸੈਨ ਵੀ ਕਹਿੰਦਾ ਹੈ ਕਿ ਜੇਕਰ ਉਹ ਆਪਣੇ ਦੇਸ਼ ਜਾਣਾ ਚਾਹੁੰਦੀ ਹੈ ਤਾਂ ਜਾ ਸਕਦੀ ਹੈ।
;
;
;
;
;
;