5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੋਣਾਂ ਲਈ, 25 ਲੱਖ ਤੋਂ ਵੱਧ ਚੋਣ ਅਧਿਕਾਰੀ ਤਾਇਨਾਤ
ਨਵੀਂ ਦਿੱਲੀ, 18 ਮਾਰਚ - ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕਰ ਕਿਹਾ ਕਿ 5 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਚੋਣਾਂ ਦੇ ਵੱਖ-ਵੱਖ ਪੜਾਵਾਂ ਦੀ ਸੁਚਾਰੂ ਅਤੇ ਵਿਵਸਥਿਤ ਪ੍ਰਗਤੀ ਨੂੰ ਯਕੀਨੀ ਬਣਾਉਣ ਲਈ, 25 ਲੱਖ ਤੋਂ ਵੱਧ ਚੋਣ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਚੋਣਾਂ ਵਿਚ ਵੋਟ ਪਾਉਣ ਦੇ ਯੋਗ ਕੁੱਲ ਵੋਟਰ 17.4 ਕਰੋੜ ਤੋਂ ਵੱਧ ਹਨ। ਇਹ ਹਰ 70 ਵੋਟਰਾਂ ਲਈ ਲਗਭਗ 1 ਚੋਣ ਅਧਿਕਾਰੀ ਦੇ ਬਰਾਬਰ ਹੈ।
ਆਮ ਚੋਣਾਂ ਅਤੇ ਉਪ-ਚੋਣਾਂ ਦੌਰਾਨ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰਨ ਲਈ 832 ਵਿਧਾਨ ਸਭਾ ਹਲਕਿਆਂ ਵਿਚ 1,111 ਕੇਂਦਰੀ ਨਿਗਰਾਨ ਤਾਇਨਾਤ ਕੀਤੇ ਗਏ ਹਨ। ਇਨ੍ਹਾਂ ਵਿਚ 557 ਜਨਰਲ ਨਿਗਰਾਨ, 188 ਪੁਲਿਸ ਨਿਗਰਾਨ ਅਤੇ 366 ਖਰਚ ਨਿਗਰਾਨ ਸ਼ਾਮਿਲ ਹਨ। ਤਾਇਨਾਤ ਕੀਤੇ ਗਏ ਜ਼ਿਆਦਾਤਰ ਕੇਂਦਰੀ ਨਿਗਰਾਨ ਪਹਿਲਾਂ ਹੀ ਆਪਣੇ-ਆਪਣੇ ਨਿਰਧਾਰਤ ਏ.ਸੀ. 'ਤੇ ਪਹੁੰਚ ਚੁੱਕੇ ਹਨ।
;
;
;
;
;
;
;
;
;