"ਪੁਨਰ ਸੁਰਜੀਤ ਅਕਾਲੀ ਦਲ" ਦੇ ਆਗੂਆਂ ਨੂੰ ਮੀਡੀਆ ਵਿਚ ਗਲਤ ਜਾਣਕਾਰੀ ਫੈਲਾਉਣ ਵਿਰੁੱਧ ਸਖ਼ਤ ਚਿਤਾਵਨੀ - ਡਾ. ਚੀਮਾ
ਚੰਡੀਗੜ੍ਹ, 18 ਮਾਰਚ - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਚੋਣ ਕਮਿਸ਼ਨ ਵਲੋਂ ਇਕ ਪਟੀਸ਼ਨ ਨੂੰ ਕਥਿਤ ਤੌਰ 'ਤੇ ਸਵੀਕਾਰ ਕਰਨ ਸੰਬੰਧੀ ਗੁੰਮਰਾਹਕੁੰਨ ਦਾਅਵਿਆਂ ਦਾ ਗੰਭੀਰ ਨੋਟਿਸ ਲਿਆ ਹੈ। ਪਾਰਟੀ ਨੇ "ਪੁਨਰ ਸੁਰਜੀਤ ਅਕਾਲੀ ਦਲ" ਦੇ ਆਗੂਆਂ ਨੂੰ ਮੀਡੀਆ ਵਿਚ ਗਲਤ ਜਾਣਕਾਰੀ ਫੈਲਾਉਣ ਵਿਰੁੱਧ ਸਖ਼ਤ ਚਿਤਾਵਨੀ ਦਿੱਤੀ ਹੈ, ਇਸਨੂੰ ਜਨਤਾ ਨਾਲ ਇਕ ਗੰਭੀਰ ਧੋਖਾ ਕਰਾਰ ਦਿੱਤਾ ਹੈ। ਇਹ ਮਾਮਲਾ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੁਣੌਤੀ ਦਿੰਦਾ ਹੈ ਕਿ ਉਹ ਜਾਂ ਤਾਂ ਇਸ ਅਖੌਤੀ ਦਸਤਾਵੇਜ਼ ਨੂੰ ਤੁਰੰਤ ਜਨਤਕ ਕਰਨ ਜਾਂ ਲੋਕਾਂ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗਣ।
;
;
;
;
;
;
;
;
;