ਦਿੱਲੀ, ਨੋਇਡਾ, ਗਾਜ਼ੀਆਬਾਦ, ਗ੍ਰੇਟਰ ਨੋਇਡਾ ਸਮੇਤ ਕਈ ਇਲਾਕਿਆਂ ਵਿਚ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਸ਼ੁਰੂ
ਨਵੀਂ ਦਿੱਲੀ , 18 ਮਾਰਚ (ਦਵਿੰਦਰ ਸਿੰਘ ) : ਦਿੱਲੀ-ਐਨ.ਸੀ.ਆਰ. 'ਤੇ ਕਾਲੇ ਬੱਦਲ ਛਾਏ ਹੋਏ ਹਨ। ਪਿਛਲੇ ਕਈ ਘੰਟਿਆਂ ਤੋਂ ਬਦਲ ਰਹੇ ਮੌਸਮ ਨੇ ਸ਼ਾਮ ਨੂੰ ਅਚਾਨਕ ਕਰਵਟ ਲੈ ਲਈ। ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ਸਮੇਤ ਹੋਰ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਗਰਜ-ਤੂਫ਼ਾਨ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਅਗਲੇ ਕਈ ਘੰਟਿਆਂ ਲਈ 40 ਤੋਂ 50 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਅਤੇ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਬਿਜਲੀ ਅਤੇ ਗੜੇਮਾਰੀ ਦਾ ਖ਼ਤਰਾ ਹੈ। ਦੇਰ ਸ਼ਾਮ ਮੌਸਮ ਵਿਚ ਬਦਲਾਅ ਕਾਰਨ ਕੰਮ ਤੋਂ ਵਾਪਸ ਆ ਰਹੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ, ਅਗਲੇ ਤਿੰਨ ਦਿਨਾਂ, 19, 20 ਅਤੇ 21 ਮਾਰਚ ਨੂੰ ਐਨ.ਸੀ.ਆਰ. ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਮੀਂਹ ਨਾ ਸਿਰਫ਼ ਮੌਸਮ ਨੂੰ ਹੋਰ ਸੁਹਾਵਣਾ ਬਣਾਏਗਾ, ਸਗੋਂ ਏਅਰ ਕੁਆਲਿਟੀ ਇੰਡੈਕਸ ਵਿਚ ਵੀ ਹੋਰ ਸੁਧਾਰ ਕਰੇਗਾ।
;
;
;
;
;
;
;
;
;