JALANDHAR WEATHER

ਬੈਂਕ 'ਧੋਖਾਧੜੀ' ਮਾਮਲੇ ’ਚ ਸੀਬੀਆਈ ਨੇ ਅਨਿਲ ਅੰਬਾਨੀ ਤੋਂ ਕੀਤੀ ਪੁੱਛਗਿਛ

ਨਵੀਂ ਦਿੱਲੀ, 19 ਮਾਰਚ (ਪੀਟੀਆਈ)- ਸੀਬੀਆਈ ਨੇ ਵੀਰਵਾਰ ਨੂੰ ਉਦਯੋਗਪਤੀ ਅਨਿਲ ਅੰਬਾਨੀ ਤੋਂ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 'ਤੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਵਿਰੁੱਧ ਦਰਜ ਮਾਮਲੇ ਦੇ ਸੰਬੰਧ ਵਿਚ ਪੁੱਛਗਿੱਛ ਕੀਤੀ। ਅੰਬਾਨੀ ਅੱਜ ਸਵੇਰੇ ਇਸ ਮਾਮਲੇ ’ਚ ਪੁੱਛਗਿੱਛ ਲਈ ਏਜੰਸੀ ਦੇ ਮੁੱਖ ਦਫ਼ਤਰ ਪਹੁੰਚੇ। ਉਨ੍ਹਾਂ ਕਿਹਾ ਕਿ ਏਜੰਸੀ ਨੇ ਬੈਂਕ ਦੁਆਰਾ ਕੰਪਨੀ ਨੂੰ ਜਾਰੀ ਕੀਤੇ ਗਏ ਕਰਜ਼ੇ ਦੇ ਫੰਡਾਂ ’ਚ ਫੰਡ ਡਾਇਵਰਸ਼ਨ, ਦੁਰਵਰਤੋਂ ਅਤੇ ਹੋਰ ਬੇਨਿਯਮੀਆਂ ਦਾ ਦੋਸ਼ ਲਗਾਇਆ ਹੈ।

ਅਨਿਲ ਅੰਬਾਨੀ ਦੇ ਬੁਲਾਰੇ ਨੇ ਇਕ ਬਿਆਨ ’ਚ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਦੁਆਰਾ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ ਬਾਰੇ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤੀ ਗਈ ਐਫਆਈਆਰ ਦੇ ਸੰਬੰਧ ਵਿਚ "ਅਨਿਲ ਅੰਬਾਨੀ 19 ਅਤੇ 20 ਮਾਰਚ, 2026 ਨੂੰ ਦਿੱਲੀ ’ਚ ਕੇਂਦਰੀ ਜਾਂਚ ਬਿਊਰੋ ਦੇ ਸਾਹਮਣੇ ਜਾਂਚ ਲਈ ਪੇਸ਼ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ