JALANDHAR WEATHER

ਧਰਮਿੰਦਰ ਤਿਵਾੜੀ ਸਰਬ ਸੰਮਤੀ ਨਾਲ ਬਣੇ ਅਕਾਂਉਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ

 ਸੰਗਰੂਰ 22 ਮਾਰਚ (ਧੀਰਜ ਪਸੋਰੀਆ) - ਜ਼ਿਲ੍ਹਾ ਸੰਗਰੂਰ ਦੀਆਂ ਵੱਖ ਵੱਖ ਅਨਾਜ ਮੰਡੀਆਂ ਵਿਚੋਂ ਅਕਾਊਂਟੈਂਟ ਯੂਨੀਅਨ ਦੇ ਆਏ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਧਰਮਿੰਦਰ ਤਿਵਾੜੀ ਨੂੰ ਅਕਾਂਉਟੈਂਟ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਹੈ। ਕੁਲਵੰਤ ਰਾਏ ਅਤੇ ਚਮਕੌਰ ਸਿੰਘ ਨੂੰ ਸਰਪ੍ਰਸਤ, ਸਤਿਗੁਰ ਸਿੰਘ ਭੈਣੀ ਨੂੰ ਚੇਅਰਮੈਨ, ਜਗਰਾਜ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਵਿੱਕੀ ਸ਼ਰਮਾ ਨੂੰ ਮੀਤ ਪ੍ਰਧਾਨ, ਸੁਖਦਰਸ਼ਨ ਸਿੰਘ ਨੂੰ ਜਨਰਲ ਸਕੱਤਰ, ਦੀਪਕ ਮੂਨਕ ਨੂੰ ਜੁਆਇੰਟ ਸਕੱਤਰ, ਮਹਾਂਵੀਰ ਖਨੋਰੀ ਨੂੰ ਸਲਾਹਕਾਰ ਅਤੇ ਮਨਪ੍ਰੀਤ ਸਿੰਘ, ਮੋਹਨ ਸਿੰਘ, ਗਗਨਦੀਪ ਸਿੰਘ, ਜਗਤਾਰ ਸਿੰਘ, ਬਲਜੀਤ ਕਾਂਝਲਾ,ਵਰੁਣ ਬੰਟੀ, ਗੋਗੀ ਉਭਾਵਾਲ, ਮਨਪ੍ਰੀਤ ਸੋਪਾਲ ਨੂੰ ਕਮੇਟੀ ਵਿਚ ਮੈਂਬਰ ਲਿਆ ਗਿਆ ਹੈ।ਇਨ੍ਹਾਂ ਨਿਯੁਕਤੀਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਸ਼ੀਸ਼ਨ ਕੁਮਾਰ ਤੁੰਗਾਂ ਅਤੇ ਹੋਰਨਾਂ ਨੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਵਧਾਈ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ