JALANDHAR WEATHER

ਤਪਾ ਦੀ ਕਬੀਰਾ ਸ਼ਰਮਾ ਨੇ ਜਿੱਤਿਆ ਰਿਆਲਿਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ’

ਤਪਾ ਮੰਡੀ (ਬਰਨਾਲਾ), 26 ਮਾਰਚ (ਵਿਜੇ ਸ਼ਰਮਾ)-ਚੰਡੀਗੜ੍ਹ ਦੇ ਰਿਆਤ ਇੰਸਟੀਚਿਊਟ ਵਿਖੇ ਕਰਵਾਏ ਟੀ.ਵੀ. ਰਿਆਲਿਟੀ ਸ਼ੋਅ ’ਚ ਵੱਖ-ਵੱਖ ਸਟੇਟਾਂ ਤੋਂ ਵੱਖ-ਵੱਖ ਸਕੂਲਾਂ ਦੇ ਵੱਖੋ-ਵੱਖ ਉਮਰ ਦੇ ਵਿਦਿਆਰਥੀਆਂ ਦੇ ਕਰਵਾਏ ਮੁਕਾਬਲਿਆਂ ’ਚੋਂ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਦੀ ਵਿਦਿਆਰਥਣ ਕਬੀਰਾ ਸ਼ਰਮਾ ਪੁੱਤਰੀ ਰਾਘਵ ਸ਼ਰਮਾ ਵਾਸੀ ਤਪਾ ਨੇ ਮਾਡਲਿੰਗ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਤਪਾ ਅਤੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।

ਇਸ ਮੌਕੇ ਪਹਿਲੇ ਸਥਾਨ ’ਤੇ ਆਈ ਕਬੀਰਾ ਸ਼ਰਮਾ ਤੇ ਪਿਤਾ ਰਾਘਵ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਰਿਆਤ ਇੰਸਟੀਚਿਊਟ ਵਿਚ ਟੀ.ਵੀ. ਰਿਆਲਿਟੀ ਸ਼ੋਅ ਕਿਸ ਮੇ ਕਿਤਨਾ ਹੈ ਦਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ ਆਦਿ ਸਟੇਟਾਂ ਤੋਂ ਵੱਖ ਵੱਖ ਸਕੂਲਾਂ ਦੇ ਵੱਖ-ਵੱਖ ਉਮਰ ਦੇ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਵਿਚ ਕਬੀਰਾ ਸ਼ਰਮਾ ਨੇ 09 ਤੋਂ 16 ਸਾਲ ਦੀ ਉਮਰ ਤਹਿਤ ਮਾਡਲਿੰਗ ਮੁਕਾਬਲੇ ’ਚ ਹਿੱਸਾ ਲਿਆ। ਉਨਾਂ ਦੱਸਿਆ ਕਿ ਇਸ ਮੁਕਾਬਲੇ ’ਚ ਚਾਰ ਰਾਉਂਡ ਸਕੂਲ ਪੱਧਰ ’ਤੇ ਕਰਵਾਏ ਗਏ ਅਤੇ ਪੰਜਵਾਂ ਤੇ ਫਾਈਨਲ ਰਾਉਂਡ ਚੰਡੀਗੜ੍ਹ ਦੇ ਰਿਆਤ ਇੰਸਟੀਚਿਊਟ ਵਿਖੇ ਕਰਵਾਇਆ ਗਿਆ। ਪੰਜਵੇਂ ਰਾਊਂਡ ’ਚ ਕਬੀਰਾ ਸ਼ਰਮਾ ਨੇ ਮਾਡਲਿੰਗ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਰਿਆਲਿਟੀ ਸ਼ੋਅ ਦੇ ਡਾਇਰੈਕਟਰ ਵਰੁਣ ਬਾਂਸਲ ਅਤੇ ਹੋਰ ਪ੍ਰਬੰਧਕਾਂ ਨੇ ਕਬੀਰਾ ਸ਼ਰਮਾ ਨੂੰ ਟਰਾਫੀ ਦੇ ਨਾਲ ਚੈਕ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਰਿਆਲਿਟੀ ਸ਼ੋਅ ਬੱਚਿਆਂ ਲਈ ਕਾਰਗਰ ਸਿੱਧ ਹੋਵੇਗਾ, ਕਿਉਂਕਿ ਛੋਟੇ ਬੱਚਿਆਂ ਨੂੰ ਇਸ ਪਲੇਟਫਾਰਮ ਰਾਹੀਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਤਾਂ ਜੋ ਬੱਚੇ ਵੱਡੇ ਹੋ ਕੇ ਬੁਲੰਦੀਆਂ ਨੂੰ ਸਰ ਕਰ ਸਕਣ। ਕਬੀਰਾ ਨੂੰ ਮੁਬਾਰਕਬਾਦ ਦੇਣ ਵਾਲਿਆਂ ਦਾ ਉਸਦੇ ਘਰ ਤਾਂਤਾ ਲੱਗਿਆ ਹੋਇਆ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ