ਸਰਹੱਦੀ ਪਿੰਡ ਡੱਗ ਤੂਤ ਵਿਖੇ 400 ਸਾਲ ਪੁਰਾਤਨ ਖੂਹ ਦੀ ਕਾਰ ਸੇਵਾ ਆਰੰਭੀ
ਚੋਗਾਵਾਂ/ਅੰਮ੍ਰਿਤਸਰ, 29 ਮਾਰਚ (ਗੁਰਵਿੰਦਰ ਸਿੰਘ ਕਲਸੀ)- ਸਰਹੱਦੀ ਪਿੰਡ ਡੱਗ ਤੂਤ ਵਿਖੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ (ਛਾਉਣੀ ਨਿਹੰਗ ਸਿੰਘ) ਦੀ ਕਾਰ ਸੇਵਾ ਚੱਲ ਰਹੀ ਹੈ। ਕਾਰ ਸੇਵਾ ਦੌਰਾਨ ਪਿੰਡ ਦੇ ਬਜ਼ੁਰਗਾਂ ਵਲੋਂ 400 ਸਾਲਾ ਪੁਰਾਤਨ ਖੂਹੀ ਦੀ ਦੱਸ ਪਈ, ਜੋ ਪੂਰ ਦਿੱਤੀ ਗਈ ਸੀ। ਸੰਤ ਮਹਾਂਪੁਰਸ਼ਾਂ ਵਲੋਂ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਥੇਦਾਰ ਮਾਨ ਸਿੰਘ ਡੱਗਤੂਤ ਦੀ ਅਗਵਾਈ ਹੇਠ ਪੁਰਾਤਨ ਖੂਹੀ ਦੀ ਕਾਰ ਸੇਵਾ ਆਰੰਭੀ ਗਈ। ਇਸ ਮੌਕੇ ਜਥੇਦਾਰ ਮਾਨ ਸਿੰਘ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬ ਦੇ ਨੇੜੇ ਪੁਰਾਤਨ ਖੂਹਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਇਸ ਕਾਰ ਸੇਵਾ ਦੇ ਮਹਾਨ ਕਾਰਜ ਵਿਚ ਵਧ ਚੜ੍ਹ ਕੇ ਹਿੱਸਾ ਪਾਓ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ।
ਇਸ ਮੌਕੇ ਸਾਬਕਾ ਸਰਪੰਚ ਵਿਰਸਾ ਸਿੰਘ, ਸਾਬਕਾ ਸਰਪੰਚ ਸੂਬਾ ਸਿੰਘ, ਸਰਪੰਚ ਸਿਮਰਜੀਤ ਸਿੰਘ, ਬਾਬਾ ਪ੍ਰਦੀਪ ਸਿੰਘ, ਬਾਬਾ ਅੰਮ੍ਰਿਤਪਾਲ ਸਿੰਘ, ਜੋਗਾ ਸਿੰਘ, ਹਰਜੀਤ ਸਿੰਘ, ਸ਼ਰਮਾ ਸਿੰਘ, ਬਖਸ਼ੀਸ਼ ਸਿੰਘ, ਚਰਨ ਸਿੰਘ, ਸੋਨਾ ਸਿੰਘ, ਰਣਜੀਤ ਸਿੰਘ ਖੂਹ ਵਾਲਾ, ਸਰਪੰਚ ਗੱਜਣ ਸਿੰਘ, ਲਖਵਿੰਦਰ ਸਿੰਘ, ਮੈਂਬਰ ਬਲਵਿੰਦਰ ਸਿੰਘ, ਰਣਜੀਤ ਸਿੰਘ ਦੀਪ ਡੱਗਤੂਤ, ਮੈਂਬਰ ਲੱਖਾ ਸਿੰਘ, ਸੁਖਜਿੰਦਰ ਸਿੰਘ ਫੌਜੀ, ਲਵ ਡੱਗਤੂਤ, ਮੈਂਬਰ ਕਰਨੈਲ ਸਿੰਘ, ਮੈਂਬਰ ਸੁੱਖਾ ਸਿੰਘ, ਧਰਮਾ ਸਿੰਘ, ਜੀਤ ਸਿੰਘ, ਬਾਬਾ ਬੱਲਾ ਸਿੰਘ ਜਸਪਾਲ ਸਿੰਘ ਸਮੇਤ ਨਿਹੰਗ ਫੌਜ ਕੱਲੇਵਾਲ ਹਾਜ਼ਰ ਸਨ।
;
;
;
;
;
;
;