JALANDHAR WEATHER

ਥਾਰ ਤੇ ਐਕਟਿਵਾ ਦੀ ਟੱਕਰ ਕਾਰਨ ਇਕ ਦੀ ਮੌਤ

ਝਬਾਲ, 31 ਮਾਰਚ (ਸੁਖਦੇਵ ਸਿੰਘ/ਸਰਬਜੀਤ ਸਿੰਘ)-ਪਿੰਡ ਮੰਨਣ ਤੋਂ ਐਕਟਿਵਾ ’ਤੇ ਸਵਾਰ ਹੋ ਕੇ ਝਬਾਲ ਵਿਖੇ ਸਿਲੰਡਰ ਲੈਣ ਜਾ ਰਹੇ ਵਿਅਕਤੀ ਨੂੰ ਥਾਰ ਗੱਡੀ ਵਲੋਂ ਟੱਕਰ ਮਾਰਨ ਕਾਰਨ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰਜ ਸਿੰਘ ਫੌਜੀ (60 ਸਾਲ) ਪੁੱਤਰ ਸੁਰਜੀਤ ਸਿੰਘ ਵਾਸੀ ਮੰਨਣ ਆਪਣੀ ਐਕਟਿਵਾ ਨੰਬਰ ਪੀ. ਬੀ. 46 ਵਾਈ 0718 ’ਤੇ ਸਵਾਰ ਹੋ ਕੇ ਝਬਾਲ ਤੋਂ ਸਿਲੰਡਰ ਲੈਣ ਜਾ ਰਿਹਾ ਸੀ ਕਿ ਜਦੋਂ ਉਹ ਮੰਨਣ ਟੋਲ ਪਲਾਜ਼ਾ ਦੇ ਕੋਲ ਪੁੱਜਾ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਥਾਰ ਗੱਡੀ ਨੰਬਰ ਸੀ. ਐਚ. 01ਸੀ ਸੀ1014 ਨੇ ਟੱਕਰ ਮਾਰ ਦਿੱਤੀ। ਜਿਸ ਨਾਲ ਐਕਟਿਵਾ ਸਵਾਰ ਕਾਰਜ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਰ ਚਾਲਕ ਗੱਡੀ ਛੱਡ ਕੇ ਮੌਕੇ ’ਤੇ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੇ ਥਾਣਾ ਝਬਾਲ ਦੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਤੇ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ