JALANDHAR WEATHER

ਸਕੂਟੀ ’ਤੇ ਜਾ ਰਹੇ ਬਜ਼ੁਰਗ ਕੋਲੋਂ ਬਾਈਕ ਸਵਾਰਾਂ ਨੇ ਲੁੱਟੇ 18,500

ਗੁਰਦਾਸਪੁਰ, 31 ਮਾਰਚ (ਰੋਹਿਤ ਗੁਪਤਾ)- ਗੁਰਦਾਸਪੁਰ ਦੇ ਗੀਤਾ ਭਵਨ ਰੋਡ ’ਤੇ ਇਕ ਗਰੀਬ ਗੁੜ ਦੇ ਵਪਾਰੀ ਦੀ ਪਿੱਛੇ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੇ ਜੇਬ ਫਾੜ ਦਿੱਤੀ ਤੇ ਉਸ ਦੀ ਜੇਬ ਵਿਚ ਪਏ 18,600 ਰੁਪਏ ਕੱਢ ਕੇ ਫਰਾਰ ਹੋ ਗਏ। ਵੇਦ ਪ੍ਰਕਾਸ਼ ਨਾਮ ਦਾ ਇਹ ਗਰੀਬ ਆਪਣੀ ਸਕੂਟਰੀ ’ਤੇ ਗੁੜ ਦੇ ਵੱਡੇ ਵਪਾਰੀਆਂ ਨੂੰ ਭੁਗਤਾਨ ਕਰਨ ਜਾ ਰਿਹਾ ਸੀ। ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਨੇੜੇ-ਤੇੜੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲ ਕੇ ਝਪਟਮਾਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਪੀੜਤ ਬਜ਼ੁਰਗ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹ ਗੁੜ ਵੇਚਣ ਦਾ ਕੰਮ ਕਰਦਾ ਹੈ ਅਤੇ ਪੈਸੇ ਇਕੱਠੇ ਕਰਕੇ ਪੇਮੈਂਟ ਦੇਣ ਲਈ ਵਪਾਰੀਆਂ ਕੋਲ ਜਾ ਰਿਹਾ ਸੀ ਕਿ ਦੋ ਮੁੰਡੇ ਸਪਲੈਂਡਰ ’ਤੇ ਆਏ ਅਤੇ ਉਸਦੀ ਜੇਬ ’ਚ ਪਏ 18,500 ਰੁਪਏ ਧੂਹ ਕੇ ਫਰਾਰ ਹੋ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ