JALANDHAR WEATHER

ਲੋਹੀਆਂ ਥਾਣਾ ਮੂਰੇ ਲੱਗਾ ਪੱਕਾ ਧਰਨਾ

ਲੋਹੀਆਂ ਖ਼ਾਸ, 1 ਅਪ੍ਰੈਲ, ਕੁਲਦੀਪ ਸਿੰਘ ਖਾਲਸਾ- ਅੱਜ ਸਵੇਰ 10 ਵਜੇ ਤੋਂ ਪੁਲਿਸ ਵਧੀਕੀਆਂ ਵਿਰੁੱਧ ਕਮੇਟੀ ਵਲੋਂ ਲੋਹੀਆਂ ਪੁਲਿਸ ਦੇ ਵਿਰੋਧ ’ਚ ਪੱਕਾ ਧਰਨਾ ਲਗਾ ਦਿੱਤਾ ਗਿਆ ਹੈ। ਇਸ ਮੌਕੇ ਕਮੇਟੀ ਮੁੱਖ ਬੁਲਾਰੇ ਸੋਨੂੰ ਅਰੋੜਾ ਨੇ ਦੱਸਿਆ ਕਿ ਲੋਕ ਲੋਹੀਆਂ ਥਾਣੇ ਵਿਚ ਆ ਕੇ ਬਹੁਤ ਖੱਜਲ ਹੋ ਰਹੇ ਹਨ , ਜਦਕਿ ਕੋਈ ਵੀ ਮਸਲਾ ਹੱਲ ਨਹੀਂ ਹੋ ਰਿਹਾ ਅਤੇ ਸ਼ਹਿਰ ਵਿਚ ਲਗਾਤਾਰ ਚੋਰੀਆਂ ਹੋ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਧਰਨਾ ਲਗਤਾਰ ਜਾਰੀ ਰਹੇਗਾ, ਜਿੰਨੀ ਦੇਰ ਪੁਲਿਸ ਕੋਈ ਸਖ਼ਤ ਕਦਮ ਨਹੀਂ ਚੁੱਕਦੀ। ਇਸ ਮੌਕੇ ਹਾਜ਼ਰ ਐਸ. ਐਚ. ਓ. ਗੋਪਾਲ ਕ੍ਰਿਸ਼ਨ ਨੇ ਦੱਸਿਆ ਕਿ ਡੀ. ਐਸ. ਪੀ. ਸਾਹਿਬ ਦੇ ਆਉਣ ’ਤੇ ਹੀ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ