ਖਾਲੀ ਪਲਾਟ ’ਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ
ਖਰੜ, 1 ਅਪ੍ਰੈਲ ( ਗੁਰਮੁਖ ਸਿੰਘ ਮਾਨ) - ਆਰੀਆ ਕਾਲਜ ਰੋਡ ਖੜਕ ’ਤੇ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਦੇ ਨੇੜੇ ਇਕ ਵਿਅਕਤੀ ਵਲੋਂ ਖਾਲੀ ਪਲਾਟ ਵਿਚ ਗੁਟਕਾ ਸਾਹਿਬ ਅਤੇ ਪੋਥੀਆਂ ਦੇ ਪਾੜੇ ਹੋਏ ਅੰਗ ਸਾਹਿਬ ਦੇਖੇ ਗਏ ਅਤੇ ਇਸ ਸੰਬੰਧ ਵਿਚ ਪੁਲਿਸ ਨੂੰ ਸੂਚਿਤ ਕੀਤਾ ਗਿਆ।. ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਮੈਨੇਜਰ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਟੀਮ ਮੌਕੇ ’ਤੇ ਪਹੁੰਚੀ ਤਾਂ ਉਹਨਾਂ ਨੇ ਦੱਸਿਆ ਪੁਰਾਣੇ ਗੁਟਕਾ ਸਾਹਿਬ ਸੁਖਮਨੀ ਸਾਹਿਬ ਦੁੱਖ ਭੰਜਨੀ ਪੋਥੀ ਦੇ ਅੰਗ ਸਾਹਿਬ ਹਨ। ਉਨ੍ਹਾਂ ਦੱਸਿਆ ਕਿ ਸਤਿਕਾਰ ਸਹਿਤ ਇਹ ਗੁਰਦੁਆਰਾ ਅੰਬ ਸਾਹਿਬ ਵਿਖੇ ਲਿਜਾਏ ਜਾਣਗੇ। ਇਸੇ ਦੌਰਾਨ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ ਨੇ ਮੰਗ ਕੀਤੀ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ। ਥਾਣਾ ਸਿਟੀ ਐਸ.ਐਚ.ਓ. ਅਮਰਿੰਦਰ ਸਿੰਘ ਸਿੱਧੂ, ਜੋ ਪੁਲਿਸ ਪਾਰਟੀ ਨਾਲ ਮੌਕੇ ’ਤੇ ਹਾਜ਼ਰ ਨੇ ਦੱਸਿਆ ਕਿ ਆਲੇ ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਵਲੋਂ ਜਲਦੀ ਇਸ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;