ਮੈਲਬੌਰਨ 'ਚ ਭਾਰਤੀ ਬਜ਼ੁਰਗਾਂ ਦਾ ਸਮੂਹ ਹੋਇਆ ਨਸਲੀ ਤੇ ਹਿੰਸਕ ਹਮਲੇ ਦਾ ਸ਼ਿਕਾਰ
ਮੈਲਬੋਰਨ, 8 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਮੈਲਬੋਰਨ ਦੇ ਪੱਛਮੀ ਇਲਾਕੇ 'ਚ ਸਵੇਰ ਦੀ ਸੈਰ ਕਰਨ ਵਾਲੇ ਭਾਰਤੀ ਮੂਲ ਦੇ ਬਜ਼ੁਰਗਾਂ ਦੇ ਸਮੂਹ ਨਾਲ ਨਸਲੀ ਵਿਤਕਰੇ ਅਤੇ ਹਿੰਸਕ ਝੜਪ ਦੀ ਘਟਨਾ ਸਾਹਮਣੇ ਆਈ ਹੈ¢ ਜਾਣਕਾਰੀ ਅਨੁਸਾਰ ਇਸ ਇਲਾਕੇ 'ਚ ਭਾਰਤੀ ਮੂਲ ਦੇ ਬਜ਼ੁਰਗਾਂ ਦਾ ਇਕ ਸਮੂਹ ਹਰ ਰੋਜ਼ ਇਸ ਇਲਾਕੇ 'ਚ ਸੈਰ ਕਰਨ, ਕੌਫੀ ਪੀਣ ਅਤੇ ਆਪਸੀ ਗੱਲਬਾਤ ਲਈ ਇਕੱਠੇ ਹੁੰਦੇ ਸਨ¢ ਪਿਛਲੇ ਕੁਝ ਦਿਨਾਂ ਤੋਂ ਇਕ ਔਰਤ ਵਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਜੋ ਉਨ੍ਹਾਂ ਨੂੰ 'ਆਪਣੇ ਦੇਸ਼ ਵਾਪਸ ਜਾਓ' ਵਰਗੀਆਂ ਨਸਲੀ ਟਿੱਪਣੀਆਂ ਕਰਕੇ ਤੰਗ ਕਰ ਰਹੀ ਸੀ¢ ਰੋਹਿਤ ਸਿੰਘ, ਜੋ ਇਕ ਬਜ਼ੁਰਗ ਦਾ ਪੁੱਤਰ ਹੈ, ਨੇ ਦੱਸਿਆ ਕਿ ਘਟਨਾ ਵਾਲੇ ਦਿਨ ਔਰਤ ਸਮੂਹ ਦੇ ਬਜ਼ੁਰਗਾਂ ਨਾਲ ਬਦਸਲੂਕੀ ਕਰਨ ਲੱਗ ਪਈ ਅਤੇ ਉਸ ਨੇ ਕੂੜੇ ਨਾਲ ਭਰਿਆ ਬੈਗ ਉਨ੍ਹਾਂ ਵੱਲ ਸੁੱਟਿਆ, ਜਿਸ ਨਾਲ ਮਾਹÏਲ ਹੋਰ ਤਣਾਅਪੂਰਨ ਹੋ ਗਿਆ¢ ਜਦੋਂ ਰੋਹਿਤ ਸਿੰਘ ਨੇ ਆਪਣੇ ਪਿਤਾ ਅਤੇ ਹੋਰ ਬਜ਼ੁਰਗਾਂ ਦੀ ਰੱਖਿਆ ਲਈ ਦਖ਼ਲ ਦਿੱਤਾ ਤਾਂ ਔਰਤ ਨੇ ਆਪਣੀ ਕਾਰ ਸਮੂਹ ਵੱਲ ਚਲਾ ਦਿੱਤੀ¢ ਇਸ ਦੌਰਾਨ ਰੋਹਿਤ ਕਾਰ ਦੀ ਟੱਕਰ ਨਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ¢ ਇਹ ਸਾਰੀ ਘਟਨਾ ਕੈਮਰੇ 'ਚ ਕੈਦ ਹੋ ਗਈ | ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮÏਕੇ 'ਤੇ ਪਹੁੰਚੀ ਅਤੇ ਮਾਮਲਾ ਦਰਜ ਕੀਤਾ¢
;
;
;
;
;
;
;
;