JALANDHAR WEATHER

ਗੈਸ ਸਿਲੰਡਰ ਫੱਟਣ ਨਾਲ ਵੱਡਾ ਧਮਾਕਾ, 11 ਲੋਕ ਝੁਲਸੇ

ਹਰਿਆਣਾ, 9 ਅਪ੍ਰੈਲ (ਕੁਲਦੀਪ ਸੈਣੀ)-ਯਮੁਨਾਨਗਰ ਦੇ ਭੇੜਥਲ ਪਿੰਡ ਵਿਚ ਅੱਜ ਸਵੇਰੇ ਇਕ ਗੈਸ ਸਿਲੰਡਰ ਤੋਂ ਗੈਸ ਤਬਦੀਲ ਕਰਦੇ ਸਮੇਂ ਸਿਲੰਡਰ ਫੱਟ ਗਿਆ ਤੇ ਅੱਗ ਲੱਗ ਗਈ। ਇਸ ਘਟਨਾ ਵਿਚ ਸੱਤ ਬੱਚੇ, ਦੋ ਮਹਿਲਾਵਾਂ ਅਤੇ ਦੋ ਪੁਰਸ਼ਾਂ ਸਮੇਤ ਕੁੱਲ 11 ਲੋਕ ਝੁਲਸ ਗਏ, ਜਿਨ੍ਹਾਂ ਵਿਚ ਦੋ ਮਹੀਨੇ ਦੀ ਇਕ ਬੱਚੀ ਵੀ ਸ਼ਾਮਿਲ ਹੈ।

ਇਹ ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ ਜਦੋਂ ਇਕ ਕੁਆਰਟਰ ਵਿਚ ਇਕ ਐਲ.ਪੀ.ਜੀ. ਸਿਲੰਡਰ ਤੋਂ ਛੋਟੇ ਸਿਲੰਡਰਾਂ ਵਿਚ ਗੈਸ ਤਬਦੀਲ ਕੀਤੀ ਜਾ ਰਹੀ ਸੀ। ਇਸ ਦੌਰਾਨ ਗੈਸ ਲੀਕ ਹੋ ਗਈ ਅਤੇ ਪੂਰੇ ਕਮਰੇ ਵਿਚ ਫੈਲ ਗਈ। ਸਟੋਵ ਨੇ ਅੱਗ ਨੂੰ ਭੜਕਾ ਦਿੱਤਾ, ਜਿਸ ਨਾਲ ਇਕ ਵੱਡਾ ਧਮਾਕਾ ਹੋਇਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਤਿੰਨ ਕੁਆਰਟਰਾਂ ਵਿਚਕਾਰ ਦੋ ਕੰਧਾਂ ਢਹਿ ਗਈਆਂ, ਜਦੋਂ ਕਿ ਛੱਤ ਅਤੇ ਆਲੇ-ਦੁਆਲੇ ਦੀਆਂ ਕੰਧਾਂ ਵਿਚ ਤਰੇੜਾਂ ਆ ਗਈਆਂ।

ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ 'ਤੇ ਪੁੱਜਿਆ ਅਤੇ ਜ਼ਖਮੀਆਂ ਨੂੰ ਜਗਾਧਰੀ ਉਪ-ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਸਾਰਿਆਂ ਨੂੰ ਗੰਭੀਰ ਹਾਲਤ ਵਿਚ ਪੀ.ਜੀ.ਆਈ.ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸਾਰੇ ਜ਼ਖਮੀ ਮਧੂਬਨੀ ਦੇ ਰਹਿਣ ਵਾਲੇ ਹਨ। ਪੁਲਿਸ ਜਾਂਚ ਵਿੱਚ ਗੈਸ ਲੀਕ ਹੋਣ ਦੀ ਪੁਸ਼ਟੀ ਹੋਈ ਹੈ

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ