JALANDHAR WEATHER

ਆਈ.ਸੀ.ਸੀ. ਵਲੋਂ ਮਹਿਲਾ ਟੀ-20 ਵਿਸ਼ਵ ਕੱਪ ਲਈ 8,764,615 ਅਮਰੀਕੀ ਡਾਲਰ ਦੀ ਰਿਕਾਰਡ ਇਨਾਮੀ ਰਾਸ਼ੀ ਦਾ ਐਲਾਨ

ਦੁਬਈ, 13 ਅਪ੍ਰੈਲ - ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 ਲਈ 8,764,615 ਅਮਰੀਕੀ ਡਾਲਰ ਦੀ ਰਿਕਾਰਡ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ, ਜੋ ਕਿ 2024 ਐਡੀਸ਼ਨ ਨਾਲੋਂ 10 ਫ਼ੀਸਦੀ ਵੱਧ ਹੈ।ਜੇਤੂਆਂ ਨੂੰ ਇਕ ਵਾਰ ਫਿਰ 2,340,000 ਡਾਲਰ ਘਰ ਲੈ ਕੇ ਜਾਵੇਗੀ, ਜਿਸਦੇ ਨਾਲ ਉਪ ਜੇਤੂਆਂ ਨੂੰ 1,170,000 ਡਾਲਰ ਮਿਲਣਗੇ।ਹਾਰਨ ਵਾਲੀਆਂ ਸੈਮੀਫਾਈਨਲ ਟੀਮਾਂ ਨੂੰ 675,000 ਡਾਲਰ ਮਿਲਣਗੇ, ਜਦੋਂ ਕਿ ਹਰੇਕ ਗਰੁੱਪ ਮੈਚ ਜਿੱਤਣ ਵਾਲੀਆਂ ਟੀਮਾਂ ਨੂੰ 31,154 ਡਾਲਰ ਮਿਲਣਗੇ। ਸਾਰੀਆਂ 12 ਭਾਗ ਲੈਣ ਵਾਲੀਆਂ ਟੀਮਾਂ ਨੂੰ 247,500 ਡਾਲਰ ਦੀ ਘੱਟੋ-ਘੱਟ ਇਨਾਮੀ ਰਾਸ਼ੀ ਮਿਲੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ