JALANDHAR WEATHER

ਹਲਕਾਬੰਦੀ ਤੋਂ ਬਾਅਦ ਦੱਖਣੀ ਰਾਜਾਂ ਦੀਆਂ ਲੋਕ ਸਭਾ ਸੀਟਾਂ ਵਧਣਗੀਆਂ: ਅਮਿਤ ਸ਼ਾਹ

ਨਵੀਂ ਦਿੱਲੀ , 16 ਅਪ੍ਰੈਲ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2029 ਤੱਕ 33 ਫ਼ੀਸਦੀ ਮਹਿਲਾ ਰਾਖਵਾਂਕਰਨ ਲਾਗੂ ਕਰਨ ਲਈ ਕੀਤੀ ਜਾਣ ਵਾਲੀ ਹਲਕਾਬੰਦੀ ਤੋਂ ਬਾਅਦ ਸਾਰੇ 5ਦੱਖਣੀ ਰਾਜਾਂ ਦੀਆਂ ਲੋਕ ਸਭਾ ਸੀਟਾਂ ਵਿਚ ਵਾਧਾ ਹੋਵੇਗਾ। ਵੀਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕੀਤੇ ਗਏ ਬਿੱਲਾਂ ’ਤੇ ਬਹਿਸ ਵਿਚ ਦਖ਼ਲ ਦਿੰਦਿਆਂ ਸ਼ਾਹ ਨੇ ਕਿਹਾ ਕਿ 543 ਮੈਂਬਰਾਂ ਵਾਲੀ ਮੌਜੂਦਾ ਲੋਕ ਸਭਾ ਵਿਚ 5 ਦੱਖਣੀ ਰਾਜਾਂ ਦੇ 129 ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ 23.7 ਫ਼ੀਸਦੀ ਹੈ।

ਸ਼ਾਹ ਨੇ ਕਿਹਾ, "ਪ੍ਰਸਤਾਵਿਤ ਹਲਕਾਬੰਦੀ ਤੋਂ ਬਾਅਦ ਇਨ੍ਹਾਂ ਰਾਜਾਂ ਦੇ 195 ਸੰਸਦ ਮੈਂਬਰ ਹੋਣਗੇ ਅਤੇ ਪ੍ਰਤੀਨਿਧਤਾ 24 ਫ਼ੀਸਦੀ ਹੋ ਜਾਵੇਗੀ। ਇਸ ਲਈ ਉਹ ਕੋਈ ਸੀਟ ਨਹੀਂ ਗੁਆਉਣਗੇ, ਸਗੋਂ ਉਨ੍ਹਾਂ ਨੂੰ ਫਾਇਦਾ ਹੋਵੇਗਾ। ਇਕ ਗ਼ਲਤ ਬਿਰਤਾਂਤ ਘੜਿਆ ਜਾ ਰਿਹਾ ਹੈ ਕਿ ਦੱਖਣੀ ਰਾਜ ਲੋਕ ਸਭਾ ਵਿਚ ਆਪਣੀ ਤਾਕਤ ਗੁਆ ਦੇਣਗੇ ਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ, ਜੋ ਕਿ ਸੱਚ ਨਹੀਂ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ