JALANDHAR WEATHER

ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਦੇ ਦਸਵੀਂ ਜਮਾਤ ਦੇ ਨਤੀਜੇ ਸ਼ਾਨਦਾਰ - ਜਪਨੀਤ ਕੌ ਰ ਨੇ 99.4% ਅੰਕ ਲੈ ਕੇ ਕੀਤਾ ਟਾਪ

ਫਗਵਾੜਾ , 16 ਅਪ੍ਰੈਲ (ਹਰਜੋਤ ਚਾਨਾ) - ਬਾਸੀ ਐਜੂਕੇਸ਼ਨਲ ਸੁਸਾਇਟੀ ਵਲੋਂ ਚਲਾਏ ਜਾਂਦੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਫਗਵਾੜਾ ਲਈ ਇਹ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸੈਸ਼ਨ 2025–26 ਦੇ ਕਲਾਸ 10ਵੀਂ ਬੋਰਡ ਪ੍ਰੀਖਿਆ ਦੇ ਨਤੀਜੇ 'ਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਾਲ ਵੀ ਸਕੂਲ ਦਾ ਨਤੀਜਾ 100% ਰਿਹਾ। ਇਸ ਸ਼ਾਨਦਾਰ ਸਫਲਤਾ 'ਚ ਸਕੂਲ ਹੋਣਹਾਰ ਵਿਦਿਆਰਥਣ ਜਪਨੀਤ ਕੌਰ ਨੇ 99.4% ਅੰਕ ਪ੍ਰਾਪ੍ਤ ਕਰਕੇ ਪਹਿਲਾ ਸਥਾਨ ਸਥਾਨ ਹਾਸਿਲ ਕੀਤਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਸਕੂਲ ਦੀ ਚੇਅਰਪਰਸਨ ਜਸਬੀਰ ਬਾਸੀ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ