JALANDHAR WEATHER

ਭਲਕੇ 17 ਅਪ੍ਰੈਲ ਨੂੰ ਰੇਲਾਂ ਦਾ ਚੱਕਾ ਜਾਮ ਕਰਨਗੀਆਂ ਕਈ ਜਥੇਬੰਦੀਆਂ, ਜਾਣੋ ਪੂਰੀ ਰਿਪੋਰਟ

ਅੰਮ੍ਰਿਤਸਰ, 16 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਕੇ. ਐਮ. ਐਮ. ਅਤੇ ਐਸ. ਕੇ. ਐਮ. ਚੈਪਟਰ ਪੰਜਾਬ ਦੀਆਂ 5 ਜਥੇਬੰਦੀਆਂ ਅਤੇ ਏ. ਕੇ. ਐਮ. ਪੰਜਾਬ ਦੇ ਸਹਿਯੋਗ ਨਾਲ ਭਲਕੇ 17 ਅਪ੍ਰੈਲ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਸੰਬੰਧੀਜਾਣਕਾਰੀ ਦਿੰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਲਕੇ ਹੋਣ ਵਾਲੇ “ਰੇਲ ਰੋਕੋ” ਪ੍ਰੋਗਰਾਮ ਅਨੁਸਾਰ -
(1)ਜ਼ਿਲ੍ਹਾ ਅੰਮ੍ਰਿਤਸਰ – ਦੇਵੀਦਾਸਪੁਰਾ
(2) ਜ਼ਿਲ੍ਹਾ ਸੰਗਰੂਰ – ਸੁਨਾਮ
(3) ਜ਼ਿਲ੍ਹਾ ਹੁਸ਼ਿਆਰਪੁਰ – ਹੁਸ਼ਿਆਰਪੁਰ ਅਤੇ ਦਸੂਹਾ ਰੇਲਵੇ ਸਟੇਸ਼ਨ
(4) ਜ਼ਿਲ੍ਹਾ ਕਪੂਰਥਲਾ – ਹੁਸੈਨਪੁਰ ਨੇੜੇ ਰੇਲ ਕੋਚ ਫੈਕਟਰੀ ਅਤੇ ਫਗਵਾੜਾ ਰੇਲਵੇ ਸਟੇਸ਼ਨ
(5) ਬਰਨਾਲਾ ਰੇਲਵੇ ਸਟੇਸ਼ਨ
(6) ਤਰਨ ਤਾਰਨ ਰੇਲਵੇ ਸਟੇਸ਼ਨ
(7) ਜ਼ਿਲ੍ਹਾ ਮੋਗਾ – ਮੋਗਾ ਰੇਲਵੇ ਸਟੇਸ਼ਨ ਅਤੇ ਜਗਰਾਵਾਂ ਰੇਲਵੇ ਸਟੇਸ਼ਨ
(8) ਪਟਿਆਲਾ ਰੇਲਵੇ ਸਟੇਸ਼ਨ
(9) ਮਾਨਸਾ ਰੇਲਵੇ ਸਟੇਸ਼ਨ
(10) ਫਿਰੋਜ਼ਪੁਰ – ਟੈਂਕਾਂ ਵਾਲੀ ਬਸਤੀ
(11) ਜ਼ਿਲ੍ਹਾ ਮਾਲੇਰਕੋਟਲਾ – ਅਹਿਮਦਗੜ੍ਹ ਰੇਲਵੇ ਸਟੇਸ਼ਨ
(12) ਪਠਾਨਕੋਟ – ਪਰਮਾਨੰਦ
(13) ਜਲੰਧਰ – ਸ਼ਾਹਕੋਟ ਰੇਲਵੇ ਸਟੇਸ਼ਨ
(14) ਬਠਿੰਡਾ – ਰਾਮਪੁਰਾ ਫੂਲ ਰੇਲਵੇ ਸਟੇਸ਼ਨ
(15) ਜ਼ਿਲ੍ਹਾ ਲੁਧਿਆਣਾ – ਸਾਹਨੇਵਾਲ ਰੇਲਵੇ ਸਟੇਸ਼ਨ
(16) ਫਾਜ਼ਿਲਕਾ – ਰੇਲਵੇ ਸਟੇਸ਼ਨ
(17) ਜ਼ਿਲ੍ਹਾ ਮੁਕਤਸਰ – ਮਲੋਟ ਰੇਲਵੇ ਸਟੇਸ਼ਨ
(18) ਜ਼ਿਲ੍ਹਾ ਗੁਰਦਾਸਪੁਰ – (ਇੱਥੇ ਵੀ ਰੇਲ ਜਾਮ ਕੀਤਾ ਜਾਵੇਗਾ)

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ