JALANDHAR WEATHER

ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਣ ਲਗਾਤਾਰ ਉਡਾਣਾਂ ਪ੍ਰਭਾਵਿਤ

ਰਾਜਾਸਾਂਸੀ, 27 ਦਸੰਬਰ (ਹਰਦੀਪ ਸਿੰਘ ਖੀਵਾ)- ਅੱਜ ਸੰਘਣੀ ਧੁੰਦ ਅਤੇ ਮੌਸਮ ਖਰਾਬ ਹੋਣ ਕਾਰਨ ਜਿਥੇ ਜਨ ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਹੀ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ, ਜਿਸ ਦੇ ਚਲਦਿਆਂ ਅੱਜ ਰਾਤ 1 ਵਜੇ ਦੁਬਈ ਤੋਂ ਇਥੇ ਪੁੱਜਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਨੰਬਰ-ਆਈ ਐਕਸ 192 ਨੂੰ ਸੰਘਣੀ ਧੁੰਦ ਹੋਣ ਕਰਕੇ ਦਿੱਲੀ ਵੱਲ ਮੋੜ ਦਿੱਤਾ ਗਿਆ। ਇਥੋਂ ਤੜਕੇ 4.20 ’ਤੇ ਦੋਹਾ ਨੂੰ ਰਵਾਨਾ ਹੋਣ ਵਾਲੀ ਕਤਰ ਏਅਰ ਦੀ ਉਡਾਣ ਵੀ ਇਥੋਂ ਰਵਾਨਾ ਹੋਣ ਲਈ ਉਡਾਣ ਨਹੀਂ ਭਰ ਸਕੀ। ਇਹਨਾਂ ਉਡਾਣਾਂ ਰਾਹੀਂ ਸਫ਼ਰ ਕਰਕੇ ਰਵਾਨਾ ਹੋਣ ਵਾਲੇ ਯਾਤਰੀ ਕਾਫ਼ੀ ਖੱਜਲ ਖੁਆਰ ਹੋਏ।

ਇਸ ਤੋਂ ਇਲਾਵਾ ਵੱਖ ਵੱਖ ਦਿੱਲੀ, ਸ੍ਰੀਨਗਰ, ਬੈਂਗਲੁਰੂ, ਹੈਦਰਾਬਾਦ, ਸ਼ਿਮਲਾ, ਸਮੇਤ ਹੋਰ ਥਾਵਾਂ ਤੋਂ ਇਥੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਉਡਾਣਾਂ ਵੀ ਦੇਰੀ ’ਚ ਰਹੀਆਂ। ਅੱਜ ਸਵੇਰੇ ਕੋਈ ਵੀ ਉਕਤ ਹਵਾਈ ਅੱਡਿਆਂ ਲਈ ਜਹਾਜ਼ ਉਡਾਣ ਨਹੀਂ ਭਰ ਸਕਿਆ। ਇਹਨਾਂ ਉਡਾਣਾਂ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ