ਸੰਘਣੀ ਧੁੰਦ ਅਤੇ ਗਲਤੀ ਕਾਰਨ ਵਾਪਰਿਆ ਭਿਆਨਕ ਸੜਕੀ ਹਾਦਸਾ, ਦੋ ਟਰਾਲਿਆਂ ਦਰਮਿਆਨ ਕੁਚਲਿਆ ਗਿਆ ਮੋਟਰਸਾਈਕਲ ਸਵਾਰ
ਕੋਟ ਈਸੇ ਖਾਂ, 27 ਦਸੰਬਰ (ਗੁਰਮੀਤ ਸਿੰਘ ਖਾਲਸਾ)- ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਦਾਣਾ ਮੰਡੀ ਨਜ਼ਦੀਕ ਹੋਏ ਭਿਆਨਕ ਸੜਕੀ ਹਾਦਸੇ ਵਿਚ ਦੋ ਤੋਂ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਅਤੇ ਇਕ ਮੋਟਰਸਾਈਕਲ ਸਵਾਰ ਦੀ ਬੁਰੀ ਤਰ੍ਹਾਂ ਕੁਚਲਣ ਨਾਲ ਮੌਤ ਹੋ ਗਈ। ਮੌਕੇ 'ਤੇ ਇਕੱਤਰ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 8 ਵਜੇ ਦੇ ਕਰੀਬ ਵਾਪਰਿਆ ਜਦੋਂ ਮੋਗਾ ਰੋਡ 'ਤੇ ਦੁੱਧ ਦਾ ਭਰਿਆ ਟਰਾਲਾ ਕੰਡਾ ਕਰਾਉਣ ਲਈ ਸੜਕ ਰੋਕ ਕੇ ਖੜਿਆ ਤਾਂ ਟਰੈਫਿਕ ਰੁਕਣ ਕਰਕੇ ਇਕ ਮੋਟਰਸਾਈਕਲ ਸਵਾਰ ਨੂੰ ਰੁੱਕਣਾ ਪਿਆ। ਇਸ ਦੌਰਾਨ ਪਿਛੋਂ ਬਜਰੀ ਦਾ ਭਰਿਆ ਘੋੜਾ ਟਰਾਲਾ ਆ ਕੇ ਪਹਿਲੇ ਟਰਾਲੇ ਨਾਲ ਟਕਰਾ ਗਿਆ ਤੇ ਵਿਚਕਾਰ ਖੜਾ ਮੋਟਰਸਾਈਕਲ ਸਵਾਰ ਵਿਚ ਹੀ ਦਰੜਿਆ ਗਿਆ। ਇਸ ਦੇ ਨਾਲ ਹੀ ਪਿਛੋਂ ਇਕ ਹੋਰ ਕਾਰ ਆ ਕੇ ਦੂਸਰੇ ਟਰਾਲੇ ਦੇ ਮਗਰ ਵੱਜੀ ਤੇ ਤਿੰਨ ਕਾਰ ਸਵਾਰ ਸਖ਼ਤ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
;
;
;
;
;
;
;
;
;