ਅੰਮ੍ਰਿਤਸਰ ਹਵਾਈ ਅੱਡੇ 'ਤੇ ਸੰਘਣੀ ਧੁੰਦ ਅਤੇ ਮੌਸਮ ਖਰਾਬ ਕਾਰਣ ਉਡਾਣਾਂ ਪ੍ਭਾਵਿਤ
ਰਾਜਾਸਾਂਸੀ (ਅੰਮ੍ਰਿਤਸਰ), 3 ਜਨਵਰੀ (ਹਰਦੀਪ ਸਿੰਘ ਖੀਵਾ) - ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾ ਪ੍ਰਭਾਵਿਤ ਹੋਈਆਂ ਹਨ, ਜਿਸ ਦੇ ਚਲਦਿਆਂ ਇਕ ਅੰਤਰਰਾਸ਼ਟਰੀ ਤੇ ਇਕ ਘਰੇਲੂ ਉਡਾਣਾਂ ਰੱਦ ਹੋ ਗਈ ਜਦੋਂ ਕਿ ਇਕ ਲੰਡਨ ਤੋਂ ਸਵੇਰ 11.30 ਵਜੇ ਪਹੁੰਚੀ ਏਅਰ ਇੰਡੀਆ ਦੀ ਅੰਤਰਰਾਸ਼ਟਰੀ ਉਡਾਣ ਨੰਬਰ-ਏ ਆਈ 170 ਨੂੰ ਅੰਮਿ੍ਤਸਰ ਤੋਂ ਦਿੱਲੀ ਵੱਲ ਮੋੜਿਆ ਗਿਆ।
ਲਗਾਤਾਰ ਅੱਜ ਦੂਸਰੇ ਦਿਨ ਵੀ ਰਾਤ 8.30 ਵਜੇ ਕੁਆਲਾਲੰਪੁਰ ਤੋਂ ਅੰਮਿ੍ਤਸਰ ਪੁੱਜਣ ਵਾਲੀ ਮਲੇਸ਼ੀਆ ਏਅਰ ਉਡਾਣ ਨੰ:-ਐਮ ਐਚ 118 ਮੁੜ ਰੱਦ ਹੋ ਗਈ, ਇਸ ਉਡਾਣ ਨੇ ਐਮ ਐਚ-119 ਨੰਬਰ ਬਣ ਕੇ ਮੁੜ ਇਥੋਂ ਰਾਤ ਇਕ ਘੰਟੇ ਦੇ ਠਹਿਰਾਅ ਉਪਰੰਤ ਕੁਆਲਾਲੰਪੁਰ ਨੂੰ ਰਵਾਨਾ ਹੋਣਾ ਸੀ ਪਰੰਤੂ ਅੱਜ ਫਿਰ ਰੱਦ ਹੋ ਗਈ। ਇਸ ਤੋਂ ਇਲਾਵਾ ਰਾਤ 10.35 ਵਜੇ ਦਿੱਲੀ ਤੋਂ ਏਥੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਘਰੇਲੂ ਉਡਾਣ ਨੰਬਰ ਏ ਆਈ-479 ਰੱਦ ਹੋ ਗਈ ਇਸ ਉਡਾਣ ਨੇ ਰਾਤ 11.15 ਵਜੇ ਦਿੱਲੀ ਨੂੰ ਰਵਾਨਾ ਹੋਣਾ ਸੀ ਜੋ ਪਹੁੰਚੀ ਹੀ ਨਹੀਂ, ਰੱਦ ਕਰ ਦਿੱਤੀ ਗਈ।
ਦੁਬਈ ਤੋਂ ਵਾਲੀ ਸਵੇਰੇ 7.50 ਵਜੇ ਪਹੁੰਚਣ ਵਾਲੀ ਸਪਾਈਸ ਜੈੱਟ ਦੀ ਉਡਾਣ ਕਰੀਬ ਸਵਾ 3 ਘੰਟੇ ਅਤੇ ਬਰਮਿੰਘਮ ਤੋਂ ਏਥੇ ਕਰੀਬ 12 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਉਡਾਣ 1 ਘੰਟੇ ਦੇਰੀ ਨਾਲ ਪਹੁੰਚੀ। ਦਿੱਲੀ ਤੋਂ ਏਥੇ ਦੁਪਹਿਰ 12.40 ਵਜੇ ਪਹੁੰਚਣ ਵਾਲੀ ਏਅਰ ਇੰਡੀਆ ਦੀ ਘਰੇਲ ਉਡਾਣ ਵੀ ਆਪਣੇ ਨਿਰਧਾਰਿਤ ਸਮੇਂ ਤੋਂ 2 ਘੰਟੇ ਦੇਰੀ ਨਾਲ ਪਹੁੰਚੀਆਂ।
;
;
;
;
;
;
;
;