ਪੰਜਾਬ ਤੇ ਹਰਿਆਣਾ ’ਚ ਸਿਖ਼ਰਾਂ ’ਤੇ ਸੀਤ ਲਹਿਰ
ਅੰਮ੍ਰਿਤਸਰ, 17 ਜਨਵਰੀ (ਹਰਮਿੰਦਰ ਸਿੰਘ)- ਪੰਜਾਬ ਹਰਿਆਣਾ ਸਮੇਤ ਉੱਤਰੀ ਭਾਰਤ ਵਿਚ ਸੀਤ ਲਹਿਰ ਸਿਖਰ ’ਤੇ ਹੈ। ਸੰਘਣੀ ਧੁੰਦ ਦੇ ਕਾਰਨ ਤਾਪਮਾਨ ’ਚ ਗਿਰਾਵਟ ਬਣੀ ਹੋਈ ਹੈ। ਲੰਘੀ ਰਾਤ ਨੂੰ ਪੰਜਾਬ ਦਾ ਅੰਮ੍ਰਿਤਸਰ ਸਭ ਤੋਂ ਠੰਢਾ ਇਲਾਕਾ ਰਿਹਾ, ਜਿਥੇ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਹਰਿਆਣਾ ਦਾ ਮਹਿੰਦਰਗੜ੍ਹ ਸਭ ਤੋਂ ਠੰਢਾ ਰਿਹਾ, ਜਿਥੇ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਤਿੰਨ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
;
;
;
;
;
;
;