ਅੱਜ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 17 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਅਤੇ ਅਸਾਮ ਦੇ ਦੋ ਦਿਨਾਂ ਦੌਰੇ 'ਤੇ ਰਵਾਨਾ ਹੋਣਗੇ। ਉਹ ਦੁਪਹਿਰ 12:45 ਵਜੇ ਪੱਛਮੀ ਬੰਗਾਲ ਦੇ ਮਾਲਦਾ ਪਹੁੰਚਣਗੇ ਅਤੇ ਮਾਲਦਾ ਟਾਊਨ ਰੇਲਵੇ ਸਟੇਸ਼ਨ 'ਤੇ ਭਾਰਤ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ। ਇਹ ਰੇਲਗੱਡੀ ਹਾਵੜਾ ਅਤੇ ਗੁਹਾਟੀ ਵਿਚਕਾਰ ਚੱਲੇਗੀ।
ਇਹ ਟ੍ਰੇਨ ਹਾਵੜਾ-ਗੁਹਾਟੀ ਰੂਟ 'ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਦੇਵੇਗੀ। ਮੌਜੂਦਾ ਸਮੇਂ ਵਿਚ ਹਾਵੜਾ ਤੋਂ ਗੁਹਾਟੀ ਤੱਕ ਰੇਲਗੱਡੀ ਦੁਆਰਾ ਯਾਤਰਾ ਵਿਚ ਲਗਭਗ 18 ਘੰਟੇ ਲੱਗਦੇ ਹਨ। ਦੁਪਹਿਰ 1:45 ਵਜੇ ਦੇ ਕਰੀਬ, ਪ੍ਰਧਾਨ ਮੰਤਰੀ ਮਾਲਦਾ ਵਿਚ ਇਕ ਜਨਤਕ ਸਮਾਗਮ ਵਿਚ 3,250 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮਾਲਦਾ ਤੋਂ ਗੁਹਾਟੀ, ਅਸਾਮ ਦੀ ਯਾਤਰਾ ਕਰਨਗੇ, ਜਿਥੇ ਅਗਲੇ ਤਿੰਨ ਮਹੀਨਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।
;
;
;
;
;
;
;