ਸਾਬਕਾ ਮੰਤਰੀ ਜਥੇ. ਰਣੀਕੇ ਨੂੰ ਸਦਮਾ, ਵੱਡੀ ਭਰਜਾਈ ਨੇ ਕੀਤਾ ਅਕਾਲ ਚਲਾਣਾ
ਅਟਾਰੀ ਸਰਹੱਦ (ਅੰਮ੍ਰਿਤਸਰ), 12 ਫਰਵਰੀ (ਰਾਜਿੰਦਰ ਸਿੰਘ ਰੂਬੀ /ਗੁਰਦੀਪ ਸਿੰਘ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਅਨੁਸੂਚਿਤ ਜਾਤੀ ਵਿੰਗ ਦੇ ਕੌਮੀ ਪ੍ਰਧਾਨ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਤੇ ਰਣੀਕੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ ਸਤਿਕਾਰਯੋਗ ਵੱਡੇ ਭਰਜਾਈ ਆਪਣੀ ਸਵਾਸਾਂ ਰੂਪੀ ਜ਼ਿੰਦਗੀ ਨੂੰ ਭੋਗਦੇ ਹੋਏ ਬੀਤੀ ਦੇਰ ਸ਼ਾਮ ਅਕਾਲ ਚਲਾਣਾ ਕਰ ਗਏ। ਜਥੇ. ਰਣੀਕੇ ਨੇ ਦੱਸਿਆ ਕਿ ਉਨਾਂ ਦੇ ਵੱਡੇ ਭਰਜਾਈ ਸਵਰਗੀ ਮਹਿੰਦਰ ਕੌਰ (ਉਮਰ ਕਰੀਬ 95 ਸਾਲ) ਪਤਨੀ ਸ. ਦਾਰਾ ਸਿੰਘ ਸ਼ਾਹ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਰਣੀਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਕਰੀਬ 12 ਵਜੇ ਹੋਵੇਗਾ । ਜਥੇਦਾਰ ਰਣੀਕੇ ਤੇ ਪਰਿਵਾਰ ਨਾਲ ਸਾਂਝ ਰੱਖਣ ਵਾਲੇ ਅਕਾਲੀ ਵਰਕਰਾਂ ਤੇ ਆਗੂਆਂ ਵਲੋਂ ਦੁੱਖ ਸਾਂਝਾ ਕੀਤਾ ਗਿਆ ਹੈ ।
;
;
;
;
;
;
;
;
;