ਕੋਲੇ ਦੀ ਬਰਾਮਦ ਨੂੰ ਵਧਾਉਣ ਲਈ ਜਾਪਾਨ, ਕੋਰੀਆ, ਭਾਰਤ ਨਾਲ ਕੀਤਾ ਇਤਿਹਾਸਕ ਵਪਾਰ ਸਮਝੌਤਾ - ਟਰੰਪ
ਵਾਸ਼ਿੰਗਟਨ ਡੀ.ਸੀ., 12 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਦੁਨੀਆ ਦਾ ਮੋਹਰੀ ਊਰਜਾ ਉਤਪਾਦਕ ਹੈ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਦੇਸ਼ "ਵੱਡੇ ਪੱਧਰ 'ਤੇ ਊਰਜਾ ਨਿਰਯਾਤਕ" ਬਣ ਰਿਹਾ ਹੈ।ਟਰੰਪ ਨੇ ਚੈਂਪੀਅਨ ਆਫ਼ ਕੋਲਾ ਈਵੈਂਟ ਵਿਚ ਕਿਹਾ ਕਿ ਜਾਪਾਨ, ਦੱਖਣੀ ਕੋਰੀਆ ਅਤੇ ਭਾਰਤ ਸਮੇਤ ਕਈ ਦੇਸ਼ਾਂ ਨਾਲ ਹਾਲ ਹੀ ਵਿਚ ਹੋਏ ਵਪਾਰਕ ਸਮਝੌਤਿਆਂ ਨੇ ਅਮਰੀਕੀ ਕੋਲਾ ਨਿਰਯਾਤ ਵਿਚ ਕਾਫੀ ਵਾਧਾ ਕੀਤਾ ਹੈ।
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕੀ ਕੋਲੇ ਦੀ ਗੁਣਵੱਤਾ "ਦੁਨੀਆ ਵਿਚ ਕਿਤੇ ਵੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ।"ਉਨ੍ਹਾਂ ਕਿਹਾ, "ਅਮਰੀਕਾ ਹੁਣ ਦੁਨੀਆ ਵਿਚ ਨੰਬਰ ਇਕ ਊਰਜਾ ਉਤਪਾਦਕ ਹੈ। ਅਸੀਂ ਇਕ ਵਿਸ਼ਾਲ ਊਰਜਾ ਨਿਰਯਾਤਕ ਬਣ ਰਹੇ ਹਾਂ। ਪਿਛਲੇ ਕੁਝ ਮਹੀਨਿਆਂ ਵਿਚ, ਅਸੀਂ ਆਪਣੇ ਕੋਲਾ ਨਿਰਯਾਤ ਨੂੰ ਵਧਾਉਣ ਲਈ ਜਾਪਾਨ, ਕੋਰੀਆ, ਭਾਰਤ ਅਤੇ ਹੋਰਾਂ ਨਾਲ ਇਤਿਹਾਸਕ ਵਪਾਰਕ ਸੌਦੇ ਕੀਤੇ ਹਨ। ਸਾਡੇ ਕੋਲੇ ਦੀ ਗੁਣਵੱਤਾ ਦੁਨੀਆ ਵਿਚ ਕਿਤੇ ਵੀ ਸਭ ਤੋਂ ਵਧੀਆ ਮੰਨੀ ਜਾਂਦੀ ਹੈ।"
;
;
;
;
;
;
;
;
;